Neeru Bajwa First Look From Chal Jindiye: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੂੰ ਮਲਟੀ ਟੈਲੇਂਟਡ ਕਹਿਣਾ ਗ਼ਲਤ ਨਹੀਂ ਹੋਵੇਗਾ। ਕਿਉਂਕਿ ਅਦਾਕਾਰਾ ਨੇ ਪਿਛਲੇ ਸਮੇਂ ਤੋਂ ਵੱਖੋ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਇੰਡਸਟਰੀ `ਚ ਆਪਣੇ ਆਪ ਨੂੰ ਬਹੁਪੱਖੀ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਵਜੋਂ ਸਾਬਤ ਕੀਤਾ ਹੈ। ਭਾਵੇਂ ਉਹ ਕ੍ਰਾਈਮ ਥ੍ਰਿਲਰ ਫ਼ਿਲਮ `ਕ੍ਰਿਮੀਨਲ` `ਚ ਬੌਸ ਲੇਡੀ ਮਾਹੀ ਦਾ ਕਿਰਦਾਰ ਹੋਵੇ, ਜਾਂ ਫ਼ਿਰ `ਮਾਂ ਦਾ ਲਾਡਲਾ` `ਚ ਇੱਕ ਜ਼ਿੱਦੀ ਮਾਂ ਦਾ ਕਿਰਦਾਰ। ਨੀਰੂ ਬਾਜਵਾ ਹਰ ਕਿਰਦਾਰ `ਚ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਦੱਸ ਦਈਏ ਕਿ ਅਭਿਨੇਤਰੀ ਨੇ ਬੀਤੇ ਦਿਨ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ। ਜਿਸ ਤੋਂ ਬਾਅਦ ਦਰਸ਼ਕ ਇਹ ਕਿਆਸ ਲਗਾ ਰਹੇ ਸੀ ਕਿ ਆਖਰ ਨੀਰੂ ਫ਼ਿਲਮ `ਚ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ।
ਹੁਣ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀ ਫ਼ਿਲਮ `ਚੱਲ ਜਿੰਦੀਏ` ਤੋਂ ਆਪਣੀ ਪਹਿਲੀ ਝਲਕ ਫ਼ੈਨਜ਼ ਨਾਲ ਸਾਂਝੀ ਕੀਤੀ ਹੈ। ਦੱਸ ਦਈਏ ਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਟੋਰੀ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਹ ਫ਼ਿਲਮ `ਚ ਅਰਸ਼ਵੀਰ ਕੌਰ ਦਾ ਕਿਰਦਾਰ ਨਿਭਾ ਰਹੀ ਹੈ। ਦੇਖੋ ਨੀਰੂ ਬਾਜਵਾ ਦੀ ਪੋਸਟ:
ਦੱਸ ਦਈਏ ਕਿ ਅਭਿਨੇਤਰੀ ਨੇ ਬੀਤੇ ਦਿਨ `ਚੱਲ ਜਿੰਦੀਏ` ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਸੀ। ਇਹ ਫ਼ਿਲਮ 24 ਮਾਰਚ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਨੀਰੂ ਹਾਲ ਹੀ `ਚ `ਲੌਂਗ ਲਾਚੀ 2`, `ਮਾਂ ਦਾ ਲਾਡਲਾ` ਤੇ `ਕ੍ਰਿਮੀਨਲ` ਵਰਗੀਆਂ ਫ਼ਿਲਮਾਂ `ਚ ਨਜ਼ਰ ਆ ਚੁੱਕੀ ਹੈ।