Sonam Bajwa Akshay Kumar The Entertainers: ਸੋਨਮ ਬਾਜਵਾ ਨੇ ਫੈਨਜ਼ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਉਹ ਜਲਦ ਹੀ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਕਸ਼ੇ ਕੁਮਾਰ ਨਜ਼ਰ ਆਵੇਗੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਇਹ ਦੋਵੇਂ ਕਲਾਕਾਰ ਕਿਸੇ ਫਿਲਮ ‘ਚ ਇਕੱਠੇ ਕੰਮ ਕਰ ਰਹੇ ਹਨ। ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਫਿਲਮ ਨਹੀਂ ਬਲਕਿ ਸੋਨਮ ਬਾਜਵਾ ਅਕਸ਼ੇ ਨਾਲ ਵਰਲਡ ਟੂਰ ਕਰਨ ਜਾ ਰਹੀ ਹੈ। ਜੀ ਹਾਂ, ਸੋਨਮ ਕਪੂਰ ਤੇ ਅਕਸ਼ੇ ਕੁਮਾਰ ਨੌਰਥ ਅਮਰੀਕਾ ‘ਚ ‘ਦ ਐਂਟਰਟੇਨਰਜ਼’ ਨਾਂ ਦਾ ਸ਼ੋਅ ਕਰਨ ਜਾ ਰਹੇ ਹਨ। ਇਸ ਸ਼ੋਅ ਵਿੱਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਭਿਨੇਤਰੀਆਂ ਮੌਨੀ ਰਾਏ, ਦਿਸ਼ਾ ਪਟਾਨੀ ਤੇ ਨੋਰਾ ਫਤਿਹੀ ਵੀ ਨਜ਼ਰ ਆਉਣਗੀਆਂ। ਸੋਨਮ ਬਾਜਵਾ ਨੇ ਇਸ ਦੀ ਵੀਡੀਓ ਵੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਇਹ ਵੀਡੀਓ ਮਜ਼ੇਦਾਰ ਹੈ। ਵੀਡੀਓ ‘ਚ ਅਕਸ਼ੇ ਕੁਮਾਰ ਦੇ ਨਾਲ ਸੋਨਮ ਬਾਜਵਾ, ਨੋਰਾ ਫਤਿਹੀ, ਮੌਨੀ ਰਾਏ ਤੇ ਦਿਸ਼ਾ ਪਟਾਨੀ ਨਜ਼ਰ ਆ ਰਹੀਆਂ ਹਨ। 


ਸੋਨਮ ਬਾਜਵਾ ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ, “ਕੀ ਤੁਸੀਂ ਵੱਡੀ ਪਾਰਟੀ ਲਈ ਤਿਆਰ ਹੋ? ਅਸੀਂ ਆ ਰਹੇ ਹਾਂ ਨੌਰਥ ਅਮਰੀਕਾ ਮਾਰਚ 2023 ‘ਚ ਤੁਹਾਡਾ ਮਨੋਰੰਜਨ ਕਰਨ। ਸੋ ਹੋ ਜਾਓ ਤਿਆਰ।“ ਦੇਖੋ ਵੀਡੀਓ:









ਉੱਧਰ, ਅਕਸ਼ੇ ਕੁਮਾਰ ਨੇ ਵੀ ਇਸ ਦਾ ਵੀਡੀਓ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ। ਅਕਸ਼ੇ ਕੁਮਾਰ ਦੇ ਇਸ ਇਵੈਂਟ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਕਾਫੀ ਉਤਸ਼ਾਹਿਤ ਨਜ਼ਰ ਹਨ ਅਤੇ ਉਨ੍ਹਾਂ ਦੇ ਵੀਡੀਓ ਨੂੰ ਰੀਟਵੀਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਜੇਕਰ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੂਜਾ ਐਂਟਰਟੇਨਮੈਂਟ ਦੀ ਫਿਲਮ 'ਚ ਨਜ਼ਰ ਆਉਣਗੇ, ਜਿਸ 'ਚ ਉਹ ਕੋਲਾ ਚੀਫ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਭੂਮਿਕਾ 'ਚ ਨਜ਼ਰ ਆਉਣਗੇ। ਟੀਨੂੰ ਸੁਰੇਸ਼ ਦੇਸਾਈ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਹ ਅਨਟਾਈਟਲ ਰੀਅਲ ਲਾਈਫ ਬਚਾਓ ਡਰਾਮਾ ਫਿਲਮ ਅਗਲੇ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਅਭਿਨੇਤਾ ਓ ਮਾਈ ਗੌਡ, ਕੈਪਸੂਲ ਗਿੱਲ ਅਤੇ ਰਾਉਡੀ ਰਾਠੌਰ 2 ਵਰਗੀਆਂ ਵੱਡੇ ਬਜਟ ਦੀਆਂ ਫਿਲਮਾਂ ਵਿੱਚ ਨਜ਼ਰ ਆਉਣਗੇ।


ਦੱਸ ਦੇਈਏ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਦੀਵਾਲੀ ਦੇ ਮੌਕੇ 'ਤੇ ਰਿਲੀਜ਼ ਹੋਈ ਫਿਲਮ ਰਾਮ ਸੇਤੂ 'ਚ ਨਜ਼ਰ ਆਏ ਸਨ। ਉਨ੍ਹਾਂ ਦੀ ਇਹ ਫਿਲਮ ਪਿਛਲੇ ਮਹੀਨੇ ਦੀਵਾਲੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ।