Sonam Bajwa On Discrimination Based On Gender: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਸੋਨਮ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਜੀਤੋੜ ਮੇਹਨਤ ਤੇ ਸੰਘਰਸ਼ ਕੀਤਾ ਹੈ। ਇਸ ਦੇ ਨਾਲ ਨਾਲ ਸੋਨਮ ਬਾਜਵਾ ਆਪਣੀਆਂ ਫਿਲਮਾਂ ਕਰਕੇ ਵੀ ਲਾਈਮਲਾਈਟ 'ਚ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਨੇ ਫਿਰ ਜਿੱਤਿਆ ਦਿਲ, 60 ਸਾਲਾ ਕੈਂਸਰ ਪੀੜਤਾ ਦੀ ਆਖਰੀ ਇੱਛਾ ਕੀਤੀ ਪੂਰੀ, ਮਾਲੀ ਮਦਦ ਦੇਣ ਦਾ ਵਾਅਦਾ


ਸੋਨਮ ਬਾਜਵਾ ਨੇ ਹਾਲ ਹੀ 'ਚ ਇੰਡੀਅਨ ਐਕਸਪ੍ਰੈਸ ਅਖਬਾਰ ਨੂੰ ਇੰਟਰਵਿਊ ਦਿੱਤਾ ਸੀ। ਇਸ ਦੌਰਾਨ ਉਸ ਨੇ ਆਪਣੇ ਜ਼ਿੰਦਗੀ ਦੇ ਸੰਘਰਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਅਦਾਕਾਰਾ ਨੇ ਦੱਸਿਆ ਕਿ ਕਿਵੇਂ ਉਸ ਦੇ ਨਾਲ ਆਪਣੇ ਖੁਦ ਦੇ ਘਰ 'ਚ ਹੀ ਵਿਤਕਰਾ ਹੁੰਦਾ ਸੀ। ਖਾਸ ਕਰਕੇ ਉਸ ਦੀ ਮਾਂ ਨੇ ਉਸ ਨੂੰ ਸਭ ਤੋਂ ਜ਼ਿਆਦਾ ਹੀਣ ਮਹਿਸੂਸ ਕਰਵਾਇਆ। ਸੋਨਮ ਬਾਜਵਾ ਨੇ ਕਿਹਾ ਕਿ "ਸਾਡੇ ਪਰਿਵਾਰ 'ਚ ਮੁੰਡੇ ਤੇ ਕੁੜੀ 'ਚ ਬਹੁਤ ਜ਼ਿਆਦਾ ਭੇਦਭਾਵ ਕਰਦੇ ਹੁੰਦੇ ਸੀ। ਮੈਨੂੰ ਭਰੀ ਗਰਮੀ ਵਿੱਚ ਰਸੋਈ 'ਚ ਮਾਂ ਦੀ ਮਦਦ ਕਰਨ ਲਈ ਕਿਹਾ ਜਾਂਦਾ ਸੀ, ਜਦਕਿ ਮੇਰਾ ਭਰਾ ਬਾਹਰ ਖੇਡਦਾ ਹੁੰਦਾ ਸੀ।"









ਸੋਨਮ ਅੱਗੇ ਕਹਿੰਦੀ ਹੈ, ''ਸਾਡੀ ਪਰਿਵਾਰ ਦਾ ਮਾਹੌਲ ਹੀ ਐਵੇਂ ਦਾ ਸੀ ਕਿ ਇੱਥੇ ਮੁੰਡਿਆਂ ਨੂੰ ਪੂਰੀ ਖੁੱਲ੍ਹ ਸੀ। ਉਹ ਜੋ ਚਾਹੇ ਉਹ ਕਰ ਸਕਦੇ ਸੀ। ਜਦਕਿ ਕੁੜੀਆਂ ਨੂੰ ਛੋਟਾ ਜਿਹਾ ਕੰਮ ਕਰਨ ਲਈ ਵੀ ਇਜਾਜ਼ਤ ਲੈਣੀ ਪੈਂਦੀ ਸੀ। ਮੇਰਾ ਭਰਾ ਜਦੋਂ ਦਿਲ ਕਰਦਾ ਸੀ ਬਾਹਰ ਘੁੰਮਣ ਜਾਂਦਾ ਸੀ। ਕਈ ਵਾਰ ਉਹ ਦੋਸਤਾਂ ਨਾਲ ਬਾਹਰ ਰਾਤਾਂ ਵੀ ਗੁਜ਼ਾਰ ਲੈਂਦਾ ਸੀ, ਜਦਕਿ ਮੈਂ ਸ਼ਾਮ ਤੋਂ ਬਾਅਦ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ। 


ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਦੀਆਂ ਦੋ ਫਿਲਮਾਂ 'ਗੋਡੇ ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਰਿਲੀਜ਼ ਹੋਣ ਵਾਲੀਆਂ ਹਨ। 'ਗੋਡੇ ਗੋਡੇ ਚਾਅ' 26 ਮਈ ਨੂੰ, ਜਦਕਿ 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


ਇਹ ਵੀ ਪੜ੍ਹੋ: ਅੰਬਰਦੀਪ ਸਿੰਘ ਨੂੰ ਕਿਵੇਂ ਆਇਆ ਸੀ 'ਜੋੜੀ' ਬਣਾਉਣ ਦਾ ਖਿਆਲ, ਜਾਨਣ ਲਈ ਦੇਖੋ ਇਹ ਵੀਡੀਓ