Wamiqa Gabbi Video: ਵਾਮਿਕਾ ਗੱਬੀ ਪੰਜਾਬੀ ਇੰਡਸਟਰੀ ਦੀਆਂ ਬੇਹਤਰੀਨ ਅਭਿਨੇਤਰੀਆਂ ਵਿਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ `ਚ ਹਿੰਦੀ, ਪੰਜਾਬੀ, ਤਾਮਿਲ, ਤੇਲਗੂ ਤੇ ਹੋਰ ਕਈ ਭਾਸ਼ਾਵਾਂ ਦੀਆਂ ਫ਼ਿਲਮਾਂ `ਚ ਕੰਮ ਕੀਤਾ ਹੈ। ਵਾਮਿਕਾ ਹਰ ਪੰਜਾਬੀ ਦੀ ਮਨਪਸੰਦ ਅਦਾਕਾਰਾ ਹੈ। ਇਸ ਦੇ ਨਾਲ ਨਾਲ ਅਦਾਕਾਰਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਪ੍ਰਸਿੱਧ ਹੈ। ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫ਼ੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।


ਵਾਮਿਕਾ ਗੱਬੀ ਨੇ ਆਪਣੇ ਪਿਤਾ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਪਿਆਰੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਉਹ ਆਪਣੇ ਪਿਤਾ ਨਾਲ ਵਾਈਨ ਪੀਂਦੀ ਨਜ਼ਰ ਆ ਰਹੀ ਹੈ ਅਤੇ ਦੋਵੇਂ ਪਿਓ ਧੀ ਮਿਲ ਕੇ ਚੀਅਰਜ਼ ਕਰਦੇ ਹੋਏ ਵੀ ਦੇਖੇ ਜਾ ਸਕਦੇ ਹਨ। ਲੋਕਾਂ ਨੂੰ ਪਿਓ ਧੀ ਦਾ ਇਹ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ । ਵੀਡੀਓ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ, "ਡੈਡਾ ਮੈਨੂੰ ਪਤਾ ਹੈ ਥੋੜ੍ਹਾ ਔਖਾ ਸਮਾਂ ਹੈ, ਪਰ ਆਪਾਂ ਇਸ ਸਮੇਂ `ਚ ਇਕੱਠੇ ਹਾਂ । ਹਾਂ ਮੈਂ ਕਹਿੰਦੀ ਹਾਂ ਸਭ ਠੀਕ ਹੈ । 🤍🤗🤍"









ਵਾਮਿਕਾ ਦੀ ਇਸ ਪੋਸਟ ਨੂੰ ਦੇਖ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਪਰਿਵਾਰ `ਚ ਕੁੱਝ ਤਾਂ ਠੀਕ ਨਹੀਂ ਹੈ, ਪਰ ਬਾਵਜੂਦ ਇਸ ਦੇ ਦੋਵੇਂ ਪਿਓ ਧੀ ਖੁਸ਼ੀ ਦੇ ਪਲਾਂ ਨੂੰ ਆਪਸ ਵਿੱਚ ਸਾਂਝਾ ਕਰ ਰਹੇ ਹਨ ।