Deepa Rai On Biased Punjabi Industry: ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਇੰਨੀਂ ਦਿਨੀਂ ਖੂਬ ਤਰੱਕੀਆਂ ਕਰ ਰਹੀ ਹੈ। ਪੰਜਾਬੀ ਕਲਾਕਾਰਾਂ ਦੇ ਨਾਂ ਹੁਣ ਦੇਸ਼ ਦੁਨੀਆ 'ਚ ਵੀ ਮਸ਼ਹੂਰ ਹੋ ਗਏ ਹਨ। ਪਰ ਇਸ ਇੰਡਸਟਰੀ ਦੀ ਇੱਕ ਡਾਰਕ ਸਾਈਡ ਵੀ ਹੈ। ਇਹ ਇੰਡਸਟਰੀ ਆਪਣੀਆਂ ਜੜਾਂ ਨਾਲੋਂ ਟੁੱਟ ਰਹੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿਣਾ ਹੈ '22 ਚਮਕੀਲਾ ਫਾਰਐਵਰ' ਫਿਲਮ ਦੇ ਡਾਇਰੈਕਟਰ ਦੀਪਾ ਰਾਏ ਦਾ। 


ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ 'ਚੋਂ ਜੈਕੀ ਚੈਨ ਦੀ ਬੇਟੀ ਖਾ ਰਹੀ ਦਰ-ਦਰ ਦੀਆਂ ਠੋਕਰਾਂ, ਸੜਕਾਂ 'ਤੇ ਕਰ ਰਹੀ ਗੁਜ਼ਾਰਾ


ਦੀਪਾ ਰਾਏ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਟੀਵੀ ਨੂੰ ਇੱਕ ਇੰਟਰਵਿਊ ਦਿੱਤਾ ਸੀ। ਜਿਸ ਵਿੱਚ ਉਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਪੰਜਾਬੀ ਇੰਡਸਟਰੀ ਆਪਣੇ ਲੈਜੇਂਡ ਕਲਾਕਾਰਾਂ ਨੂੰ ਭੁੱਲ ਗਈ ਹੈ। ਉਹ ਲੈਜੇਂਡ ਕਲਾਕਾਰ, ਜਿਨ੍ਹਾਂ ਨੇ ਇੰਡਸਟਰੀ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਬੁਲੰਦੀਆਂ 'ਤੇ ਪਹੁੰਚਾਇਆ। 


ਵੀਡੀਓ 'ਚ ਰਾਏ ਕਹਿ ਰਹੇ ਹਨ ਕਿ ਚਮਕੀਲਾ ਦੀ ਵਿਰਾਸਤ ਨੂੰ ਇੰਡਸਟਰੀ ਸੰਭਾਲ ਨਹੀਂ ਸਕੀ। ਚਮਕੀਲਾ ਦੀ ਮੌਤ ਤੋਂ ਲਗਭਗ 6 ਮਹੀਨੇ ਬਾਅਦ ਹੀ ਉਨ੍ਹਾਂ ਦੀਆਂ ਸਾਰੀਆਂ ਜ਼ਮੀਨ ਜਾਇਦਾਦਾਂ ਵਿਕ ਗਈਆਂ ਸੀ। ਚਮਕੀਲੇ ਦਾ ਪਰਿਵਾਰ ਉਸ ਦੀ ਮੌਤ ਤੋਂ ਬਾਅਦ ਬੈਂਕਰਪਟ ਹੋ ਗਿਆ ਸੀ। ਇਸ ਦੇ ਨਾਲ ਨਾਲ ਰਾਏ ਨੇ ਦਿਲਸ਼ਾਦ ਅਖਤਰ, ਸੁਰਜੀਤ ਬਿੰਦਰੱਖੀਆ ਤੇ ਕੁਲਵਿੰਦਰ ਢਿੱਲੋਂ ਦਾ ਵੀ ਜ਼ਿਕਰ ਕੀਤਾ।









ਮਰਹੂਮ ਲੈਜੇਂਡ ਕਲਾਕਾਰਾਂ ਦੇ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ: ਰਾਏ
ਇਸ ਦੇ ਨਾਲ ਨਾਲ ਰਾਏ ਨੇ ਪੰਜਾਬੀ ਇੰਡਸਟਰੀ 'ਤੇ ਮਰਹੂਮ ਕਲਾਕਾਰਾਂ ਦੇ ਬੱਚਿਆਂ ਨੂੰ ਨਜ਼ਰਅੰਦਾਜ਼ ਕਰਨ ਦੇ ਇਲਜ਼ਾਮ ਵੀ ਲਗਾਏ। ਉਨ੍ਹਾਂ ਕਿਹਾ ਕਿ ਲੈਜੇਂਡ ਕਲਾਕਾਰਾਂ ਦੇ ਬੱਚਿਆਂ ਲਈ ਵੀ ਹੁਣ ਇੰਡਸਟਰੀ 'ਚ ਥਾਂ ਬਣਾਉਣਾ ਔਖਾ ਹੋ ਗਿਆ ਹੈ। 






ਕਾਬਿਲੇਗ਼ੌਰ ਹੈ ਕਿ ਪੰਜਾਬੀ ਇੰਡਸਟਰੀ ਦੇ ਮਰਹੂਮ ਲੈਜੇਂਡ ਕਲਾਕਾਰਾਂ ਦੇ ਬੱਚੇ ਜਿਵੇਂ ਕਿ ਗੀਤਾਜ ਬਿੰਦਰੱਖੀਆ, ਅਰਮਾਨ ਢਿੱਲੋਂ ਤੇ ਹੋਰ ਕਈ ਮਰਹੂਮ ਕਲਾਕਾਰਾਂ ਦੇ ਬੱਚੇ ਇੰਡਸਟਰੀ 'ਚ ਸਥਾਪਤ ਹੋਣ ਲਈ ਸੰਘਰਸ਼ ਕਰ ਰਹੇ ਹਨ। 


ਇਹ ਵੀ ਪੜ੍ਹੋ: ਕਪਿਲ ਸ਼ਰਮਾ ਨੇ ਅੰਮ੍ਰਿਤਸਰ ਟੂਰ ਦੀਆਂ ਪਿਆਰੀਆਂ ਯਾਦਾਂ ਕੀਤੀਆਂ ਸ਼ੇਅਰ, ਦੇਖੋ ਵੀਡੀਓ