Shehnaaz Gill Instagram New Video: ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਦਾ ਫਾਇਰੀ ਐਟੀਟਿਊਡ ਇੱਕ ਵਾਰ ਫਿਰ ਫੈਨਜ਼ ਨੂੰ ਦੀਵਾਨਾ ਬਣਾ ਰਿਹਾ ਹੈ। ਸ਼ਹਿਨਾਜ਼ ਗਿੱਲ (Shehnaaz Gill) ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦੇ ਦੁਨੀਆਂ ਛੱਡਣ ਤੋਂ ਬਾਅਦ ਪੂਰੀ ਤਰ੍ਹਾਂ ਆਈਸੋਲੇਟ ਹੋ ਗਈ ਸੀ, ਪਰ ਉਸ ਦਾ ਕਮਬੈਕ ਇਕਦਮ ਅੱਗ ਲਗਾ ਦੇਣ ਵਾਲਾ ਹੈ। ਸ਼ਹਿਨਾਜ਼ ਗਿੱਲ ਦੀ ਵਾਪਸੀ ਨੇ ਨੇਟੀਜ਼ਨਸ ਨੂੰ ਪ੍ਰਭਾਵਿਤ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਕਿਸੇ ਦੇ ਵੀ ਹੋਸ਼ ਉੱਡ ਜਾਣਗੇ।
ਵੀਡੀਓ 'ਚ ਸ਼ਹਿਨਾਜ਼ ਗਿੱਲ ਬਲੈਕ ਲੁੱਕ 'ਚ ਨਜ਼ਰ ਆ ਰਹੀ ਹੈ। ਟਾਪ ਤੋਂ ਸ਼ੂਜ਼ ਤਕ ਸ਼ਹਿਨਾਜ਼ (Shehnaaz Gill New Video) ਨੇ ਬਲੈਕ ਕਲਰ ਕੈਰੀ ਕੀਤਾ ਹੈ। ਸ਼ਹਿਨਾਜ਼ ਹਾਈ ਪੋਨੀ 'ਚ ਗਲੈਮਰਸ ਲੱਗ ਰਹੀ ਹੈ। ਇਹ ਸਭ ਕੁਝ ਸ਼ਹਿਨਾਜ਼ ਗਿੱਲ ਦੇ ਲੁੱਕ ਬਾਰੇ ਹੈ, ਪਰ ਨਵੀਂ ਵੀਡੀਓ 'ਚ ਇੱਕ ਖ਼ਾਸ ਗੱਲ ਹੈ ਜਿਸ ਨੇ ਨੇਟੀਜ਼ਨਸ ਨੂੰ ਪੰਜਾਬੀ ਕੁੜੀ ਦਾ ਮੁਰੀਦ ਬਣਾ ਦਿੱਤਾ ਹੈ। ਉਹ ਹੈ ਉਨ੍ਹਾਂ ਦਾ ਐਟੀਟਿਊਡ। ਜੀ ਹਾਂ... ਸ਼ਹਿਨਾਜ਼ ਦੇ ਨਵੇਂ ਵੀਡੀਓ 'ਚ ਉਨ੍ਹਾਂ ਦੇ ਆਨ ਪੁਆਇੰਟ ਐਟੀਡਿਊਡ ਨੂੰ ਦੇਖ ਕੇ ਫੈਨਜ਼ ਬਹੁਤ ਖੁਸ਼ ਹਨ।
[blurb]
[/blurb]
ਸ਼ਹਿਨਾਜ਼ ਗਿੱਲ (Shehnaaz Gill Instagram) ਦੀ ਸੋਸ਼ਲ ਮੀਡੀਆ 'ਤੇ ਬਹੁਤ ਮਜ਼ਬੂਤ ਫ਼ੈਨ ਫ਼ਾਲੋਇੰਗ ਹੈ। ਇਹੀ ਕਾਰਨ ਹੈ ਕਿ ਪੰਜਾਬੀ ਕੁੜੀ ਦੇ ਇਸ ਨਵੇਂ ਵੀਡੀਓ ਮਤਲਬ ਸ਼ਹਿਨਾਜ਼ ਗਿੱਲ (Shehnaaz Gill Dance Video) ਦੇ ਡਾਂਸ ਵੀਡੀਓ ਨੂੰ ਥੋੜ੍ਹੇ ਸਮੇਂ 'ਚ ਹੀ 3 ਲੱਖ 60 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਪਸੰਦ ਕੀਤਾ ਜਾ ਚੁੱਕਾ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ-13 ਤੋਂ ਪ੍ਰਸਿੱਧੀ ਮਿਲੀ ਸੀ।
ਅਦਾਕਾਰਾ ਨੇ ਆਪਣੇ ਕਿਊਟ ਅਤੇ ਫਲਰਟੀਨੈੱਸ ਨਾਲ ਫੈਨਜ਼ ਦਾ ਦਿਲ ਜਿੱਤ ਲਿਆ ਸੀ। ਹੁਣ ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੇ ਟ੍ਰਾਂਸਫਾਰਮੇਸ਼ਨਲ ਤੇ ਪਾਜ਼ੀਟਿਵ ਐਟੀਟਿਊਡ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। ਸ਼ਹਿਨਾਜ਼ ਗਿੱਲ ਦੇ ਵਰਕਫ਼ਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਹਾਲ ਹੀ 'ਚ ਪੰਜਾਬੀ ਫ਼ਿਲਮ 'ਹੰਸਲਾ ਰੱਖ' ਵਿੱਚ ਦੇਖਿਆ ਗਿਆ ਸੀ। ਹੁਣ ਉਹ ਜਲਦੀ ਹੀ ਇੱਕ ਹਿੰਦੀ ਟੀਵੀ ਸ਼ੋਅ 'ਚ ਧਮਾਲ ਮਚਾਉਂਦੀ ਨਜ਼ਰ ਆਵੇਗੀ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ