Sonia Mann Pics: ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਪਿਛਲੇ ਕਾਫੀ ਸਮੇਂ ਤੋਂ ਉਹ ਕਿਸਾਨ ਮਜ਼ਦੂਰ ਏਕਤਾ ਦੇ ਸਮਰਥਨ ‘ਚ ਖੜੀ ਨਜ਼ਰ ਆ ਰਹੀ ਹੈ। ਇੱਥੋਂ ਹੀ ਅਦਾਕਾਰਾ ਚਰਚਾ ਵਿੱਚ ਆਈ ਸੀ। ਇਸ ਦੇ ਨਾਲ ਨਾਲ ਉਹ ਸਮਾਜ ਸੇਵਾ ਵੀ ਖੂਬ ਕਰਦੀ ਹੈ। ਉਸ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ। ਹੁਣ ਸੋਨੀਆ ਮਾਨ ਦੀ ਇੱਕ ਤਸਵੀਰ ਇੰਟਰਨੈੱਟ ‘ਤੇ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ। 


ਸੋਨੀਆ ਮਾਨ ਨੇ ਹਾਲ ਹੀ ‘ਚ ਆਪਣੀ ਇੱਕ ਲੇਟੈਸਟ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਖੂਬ ਪਿਆਰ ਦੇ ਰਹੇ ਹਨ। ਤਾਜ਼ਾ ਤਸਵੀਰ ‘ਚ ਸੋਨੀਆ ਮਾਨ ਦੁਲਹਨ ਦੇ ਲਿਬਾਸ ‘ਚ ਨਜ਼ਰ ਆ ਰਹੀ ਹੈ। ਲਾਲ ਰੰਗ ਦਾ ਜੋੜਾ ਤੇ 16 ਸ਼ਿੰਗਾਰ ਕਰਕੇ ਸੋਨੀਆ ਮਾਨ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਦੀਆਂ ਇਸ ਤਸਵੀਰ ਤੇ ਉਸ ਦੀ ਖੂਬਸੂਰਤੀ ‘ਤੇ ਫੈਨਜ਼ ਆਪਣਾ ਦਿਲ ਹਾਰ ਬੈਠੇ ਹਨ। ਇਸ ਦਾ ਪਤਾ ਸੋਨੀਆ ਦੀ ਪੋਸਟ ‘ਤੇ ਕਮੈਂਟਸ ਦੇਖ ਕੇ ਲਗਦਾ ਹੈ। ਫੈਨਜ਼ ਕਮੈਂਟਾਂ ;ਚ ਲਾਲ ਰੰਗ ਦੇ ਦਿਲ ਦੀ ਇਮੋਜੀ ਬਣਾ ਰਹੇ ਹਨ। ਕੋਈ ਲਿਖ ਰਿਹਾ ਹੈ “ਬਿਊਟੀਫੁਲ”, ਕੋਈ ਲਿਖ ਰਿਹਾ ਹੈ ‘ਹੁਸਨ ਦੀ ਮੱਲਿਕਾ’। 









ਦੱਸ ਦਈਏ ਕਿ 32 ਸਾਲਾ ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਾਲਦਵਾਨੀ ‘ਚ ਹੋਇਆ ਸੀ, ਪਰ ਉਹ ਬਚਪਨ ਤੋਂ ਅੰਮ੍ਰਿਤਸਰ ਰਹੀ। ਉਹ ਕਈ ਸਾਰੇ ਪੰਜਾਬੀ ਗਾਣਿਆਂ ਦੀ ਵੀਡੀਓਜ਼ ‘ਚ ਨਜ਼ਰ ਆਈ ਅਤੇ ਤੇਲਗੂ ਫਿਲਮ ;ਚ ਵੀ ਕੰਮ ਕੀਤਾ। ੳੇੁਹ ਕਿਸਾਨ ਅੰਦੋਲ ਦੌਰਾਨ ਸੁਰਖੀਆਂ ‘ਚ ਆਈ ਸੀ। ਉਸ ਨੇ ਕਿਸਾਨ ਮਜ਼ਦੂਰ ਏਕਤਾ ਦਾ ਬੇਬਾਕੀ ਨਾਲ ਸਮਰਥਨ ਕੀਤਾ। ਇਸ ਦੇ ਨਾਲ ਨਾਲ ਸੋਨੀਆ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦੇ ਇਕੱਲੇ ਇੰਸਟਾਗ੍ਰਾਮ ‘ਤੇ ਹੀ 4.2 ਮਿਲੀਅਨ ਯਾਨਿ 42 ਲੱਖ ਫਾਲੋਅਰਜ਼ ਹਨ। ਫੈਨਜ਼ ਵੱਲੋਂ ਉਸ ਦੀਆਂ ਤਸਵੀਰਾਂ ਨੂੰ ਖੂਬ ਪਿਆਰ ਕੀਤਾ ਜਾਂਦਾ ਹੈ।


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਤੇ ਗੁਰੁ ਰੰਧਾਵਾ ‘ਚ ਪੱਕ ਰਹੀ ਕੋਈ ਖਿਚੜੀ? ਦੋਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਹਨ ਸਬੂਤ