Anmol Kwatra On Nikku Murder Case: ਦਿੱਲੀ 'ਚ ਹੋਏ ਨਿੱਕੀ ਹੱਤਿਆ ਕਾਂਡ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕੇਸ ਨੇ ਸ਼ਰਧਾ ਵਾਲਕਰ ਮਰਡਰ ਕੇਸ ਦੀ ਯਾਦ ਦਿਵਾ ਦਿੱਤੀ ਹੈ। ਨਿੱਕੀ ਕਤਲ ਕਾਂਡ 'ਚ ਉਸ ਦੇ ਲਿਵ-ਇਨ ਪਾਰਟਨਰ ਸਾਹਿਲ ਨੇ ਮੋਬਾਈਲ ਚਾਰਜਰ ਦੀ ਡੈਟਾ ਕੇਬਲ ਨਾਲ ਨਿੱਕੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਸ ਮਾਮਲੇ 'ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਆਪਣੀਆਂ ਪ੍ਰਤੀਕਿਿਰਆਵਾਂ ਦੇ ਰਹੇ ਹਨ। ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਨੇ ਨਿੱਕੀ ਕਤਲ ਕੇਸ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅਨਮੋਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਸ ਨੇ ਕਿਹਾ, 'ਇਸ ਸਾਰੇ ਕੇਸ ਨੇ ਮੈਨੂੰ ਬੁਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਜੇ ਸਮਾਜ 'ਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਤਾਂ ਲੋਕਾਂ ਦਾ ਪਿਆਰ ਤੋਂ ਵਿਸ਼ਵਾਸ ਉੱਠ ਜਾਵੇਗਾ।' ਇਸ ਦੇ ਨਾਲ ਹੀ ਅਨਮੋਲ ਨੇ ਉਨ੍ਹਾਂ ਲੋਕਾਂ ਨੂੰ ਸਲਾਹ ਵੀ ਦਿੱਤੀ ਜਿਹੜੇ ਕਿਸੇ ਨੂੰ ਪਿਆਰ ਕਰਦੇ ਹਨ ਅਤੇ ਇੱਕ ਦੂਜੇ ਨਾਲ ਰਹਿਣਾ ਚਾਹੁੰਦੇ ਹਨ। ਅਨਮੋਲ ਨੇ ਕਿਹਾ, 'ਮੈਂ ਇਹ ਸੋਚ ਕੇ ਹੈਰਾਨ ਹੋ ਰਿਹਾ ਹਾਂ ਕਿ ਸਾਹਿਲ ਤੇ ਨਿੱਕੀ ਦਾ ਰਿਸ਼ਤਾ 5 ਸਾਲ ਪੁਰਾਣਾ ਸੀ। ਫਿਰ 5 ਸਾਲ ਪੁਰਾਣੇ ਰਿਸ਼ਤੇ 'ਚ ਅਜਿਹਾ ਕੀ ਹੋਇਆ ਕੀ ਉਹ ਬੰਦੇ ਨੇ ਆਪਣੇ ਹੀ ਪਿਆਰ ਦਾ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।' ਦੇਖੋ ਅਨਮੋਲ ਦਾ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਨਿੱਕੀ ਤੇ ਸਾਹਿਲ ਦਾ ਰਿਸ਼ਤਾ 5 ਸਾਲ ਪੁਰਾਣਾ ਸੀ। ਇਹ ਦੋਵੇਂ ਲੰਬੇ ਸਮੇਂ ਤੋਂ ਇੱਕ ਦੂਜੇ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਰਹਿ ਰਹੇ ਸੀ। 9 ਫਰਵਰੀ ਨੂੰ ਸਾਹਿਲ ਨੇ ਕਿਸੇ ਦੂਜੀ ਕੁੜੀ ਨਾਲ ਵਿਆਹ ਕਰਨ ਦੀ ਖਾਤ ਨਿੱਕੀ ਨੂੰ ਮੋਬਾਈਲ ਚਾਰਜਰ ਦੀ ਕੇਬਲ ਨਾਲ ਗਲਾ ਘੁੱਟ ਕੇ ਮਾਰ ਦਿੱਤਾ। ਇਸ ਕੇਸ ;ਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ। ਕਿਹਾ ਜਾਂਦਾ ਹੈ ਕਿ ਸਾਹਿਲ ਨੇ 9 ਫਰਵਰੀ ਨੂੰ ਨਿੱਕੀ ਦੀ ਹੱਤਿਆ ਕੀਤੀ ਅਤੇ ਉਸੇ ਸ਼ਾਮ ਨੂੰ ਵਿਆਹ ਕਰਵਾ ਲਿਆ।
ਇਹ ਵੀ ਪੜ੍ਹੋ: ਸਵਰਾ ਭਾਸਕਰ ਦਾ ਵਿਆਹ ਤੋਂ ਬਾਅਦ ਪੁਰਾਣਾ ਟਵੀਟ ਵਾਇਰਲ, ਪਤੀ ਫਹਿਦ ਅਹਿਮਦ ਨੂੰ ਕਹਿ ਦਿੱਤਾ ਸੀ ਭਰਾ