Anmol Kwatra Gurmeet Singh Meet Hayer: ਪੰਜਾਬੀ ਮਾਡਲ ਤੇ ਸਮਾਜਸੇਵੀ ਅਨਮੋਲ ਕਵਾਤਰਾ ਸੋਸ਼ਲ ਮੀਡੀਆ ਸਨਸਨੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਵਾੲਰਿਲ ਹੁੰਦੀਆਂ ਰਹਿੰਦੀਆਂ ਹਨ। ਉਹ ਕਿਸੇ ਵੀ ਮੁੱਦੇ 'ਤੇ ਬੇਬਾਕੀ ਨਾਲ ਆਪਣੀ ਰਾਏ ਰੱਖਣ ਲਈ ਜਾਣਿਆ ਜਾਂਦਾ ਹੈ।
ਹਾਲ ਹੀ 'ਚ ਅਨਮੋਲ ਕਵਾਤਰਾ ਨੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਹੈ, ਜਿਸ ਦੀਆਂ ਉਸ ਨੇ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਦੱਸ ਦਈਏ ਕਿ ਕੈਬਨਿਟ ਮੰਤਰੀ ਅਨਮੋਲ ਕਵਾਤਰਾ ਦੇ ਘਰ ਲੰਚ ;ਤੇ ਪਹੁੰਚੇ ਸੀ। ਇਸ ਦੇ ਨਾਲ ਹੀ ਦੋਵਾਂ ਵਿਚਾਲੇ ਕਈ ਮੁੱਦਿਆਂ 'ਤੇ ਗੱਲਬਾਤ ਹੋਈ। ਕਵਾਤਰਾ ਨੇ ਇਹ ਤਸਵੀਰਾਂ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਅੱਜ ਬੜੇ ਸਤਿਕਾਰਯੋਗ ਮੇਰੇ ਵੱਡੇ ਵੀਰ ਕੈਬਿਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਘਰ ਲੰਚ ‘ਤੇ ਆਏ ਅਤੇ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ। ਬਾਈ ਦਾ ਸੁਭਾਅ ਪੂਰੇ ਪਰਿਵਾਰ ਨੂੰ ਪਸੰਦ ਆਇਆ ਤੇ ਇੰਝ ਲੱਗ ਰਿਹਾ ਸੀ ਜਿਵੇਂ ਪਰਿਵਾਰ ਦਾ ਹੀ ਮੈਂਬਰ ਲੰਮੇ ਸਮੇਂ ਬਾਅਦ ਮਿਲਿਆ ਹੋਵੇ। ਬਾਈ ਨੂੰ ‘ਏਕ ਜ਼ਰੀਆ’ NGO ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੇ ਪੂਰੀ ਟੀਮ ਲਈ ਸ਼ੁੱਭ ਕਾਮਨਾਵਾਂ ਦਿੰਦੇ ਕਿਹਾ ਕਿ ‘ਏਕ ਜ਼ਰੀਆ’ ਟੀਮ ਇਸੇ ਤਰ੍ਹਾਂ ਲੋਕਾਂ ਦੀ ਸੇਵਾ ‘ਚ ਲੱਗੀ ਰਹੇ। ਦਿਲ ਦੀ ਗਹਿਰਾਈਆਂ ਤੋਂ ਵੱਡੇ ਵੀਰ ਮੀਤ ਹੇਅਰ ਬਾਈ ਦਾ ਬਹੁਤ ਧੰਨਵਾਦ ਜੋ ਆਪਣਾ ਕੀਮਤੀ ਸਮਾਂ ਦਿੱਤਾ ਅਤੇ ਸਮਾਜ ਲਈ ਕੁਝ ਚੰਗਾ ਕਰਨ ਬਾਰੇ ਵਿਚਾਰਾਂ ਕੀਤੀਆਂ।'
ਇਸ ਦੇ ਨਾਲ ਨਾਲ ਅਨਮੋਲ ਨੇ ਗੁਰਮੀਤ ਸਿੰਘ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤੀ, ਜਿਸ ਵਿੱਚ ਉਸ ਨੇ ਰੱਜ ਕੇ ਕੈਬਨਿਟ ਮੰਤਰੀ ਦੀ ਸ਼ਲਾਘਾ ਕੀਤੀ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨੇ ਆਪਣਾ ਸਫਲ ਮਾਡਲਿੰਗ ਤੇ ਐਕਟਿੰਗ ਕਰੀਅਰ ਛੱਡ ਕੇ ਲੋਕ ਭਲਾਈ ਦੇ ਕੰਮ ਨੂਮ ਚੁਣਿਆ ਹੈ। ਉਸ ਨੂੰ ਬੇਸਹਾਰਾ ਲੋਕਾਂ ਦਾ ਮਸੀਹਾ ਕਿਹਾ ਜਾਂਦਾ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ;ਚ ਕਵਾਤਰਾ ਨੇ ਪੰਜਾਬ ਸਰਕਾਰ ਦੇ ਸਿਹਤ ਸਿਸਟਮ 'ਤੇ ਕਈ ਸਵਾਲ ਚੁੱਕੇ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ। ਇਸ ਵੀਡੀਓ 'ਚ ਕਵਾਤਰਾ ਨੇ ਬੇਬਾਕੀ ਨਾਲ ਕਿਹਾ ਸੀ ਕਿ ਜੇ ਇਹੀ ਸਿਸਟਮ ਰਹਿੰਦਾ ਹੈ ਤਾਂ ਫਿਰ ਮੋਹੱਲਾ ਕਲੀਨਿਕਾਂ ਦਾ ਕੀ ਫਾਇਦਾ।
ਇਹ ਵੀ ਪੜ੍ਹੋ: ਨੀਰੂ ਬਾਜਵਾ ਦੀ ਲੱਗੀ ਲਾਟਰੀ, ਹਾਲੀਵੁੱਡ 'ਚ ਕਰਨ ਜਾ ਰਹੀ ਐਂਟਰੀ, ਇਸ ਫਿਲਮ 'ਚ ਆਵੇਗੀ ਨਜ਼ਰ