ਨਿਪੁਨ ਸ਼ਰਮਾ

ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੌਕਡਾਊਨ ਲੱਗਾ ਤਾਂ ਸਾਰੇ ਸਿਨੇਘਰਾਂ ਨੂੰ ਵੀ ਬੰਦ ਕਰਨਾ ਪਿਆ।ਸਿਨੇਮਾਘਰ ਬੰਦ ਹੋਣ ਕਾਰਨ ਫ਼ਿਲਮ ਮੇਕਰਸ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ।ਪਰ ਫ਼ਿਲਮ ਮੇਕਰਸ ਨੇ ਇਸ ਘਾਟੇ ਨੂੰ ਥੋੜਾ ਘੱਟ ਕਰਨ ਲਈ ਫ਼ਿਲਮਾਂ ਨੂੰ ਓਟੀਟੀ ਪਲੇਟਫਾਰਮਾਂ ਯਾਨੀ ਡਿਜੀਟਲ ਪਲੇਟਫਾਰਮਾਂ ਤੇ ਰਿਲੀਜ਼ ਕਰ ਰਹੇ ਹਨ। ਕੋਰੋਨਾ ਕਾਲ ਦੌਰਾਨ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਫ਼ਿਲਮ ਇੰਡੀਸਟਰੀ ਤੇ ਵੀ ਕਾਫ਼ੀ ਅਸਰ ਪਿਆ ਹੈ।

10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

ਤੁਹਾਨੂੰ ਦਸ ਦੇਈਏ ਕਿ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਸੀ ਜੋ ਇਸ ਲੌਕਾਡਊਨ ਦੌਰਾਨ ਰਿਲੀਜ਼ ਹੋਣੀਆਂ ਸਨ। ਪਰ ਕੋਰੋਨਾਵਾਇਰਸ ਦੀ ਮਾਰ ਇਨ੍ਹਾਂ ਫ਼ਿਲਮਾਂ ਨੂੰ ਵੀ ਪਈ ਅਤੇ ਇਨ੍ਹਾਂ ਦੀ ਰਿਲੀਜ਼ ਨੂੰ ਪੋਸਟਪੋਨ ਕਰਨਾ ਪਿਆ।

ਇਸ 'ਚ ਸਭ ਤੋਂ ਪਿਹਲਾ ਫ਼ਿਲਮ 'ਪੋਸਤੀ' ਦਾ ਨਾਮ ਆਉਂਦਾ ਹੈ। ਜੋ ਕਿ 20 ਮਾਰਚ ਨੂੰ ਰਿਲੀਜ਼ ਹੋਣੀ ਸੀ।ਰਾਣਾ ਰਨਬਰੀ ਵੱਲੋਂ ਲਿਖੀ ਤੇ ਨਿਰਦੇਸ਼ਿਤ ਕੀਤੀ ਫ਼ਿਲਮ ਪੋਸਤੀ ਰਿਲੀਜ਼ ਹੋਣ ਵਾਲੀ ਹੀ ਸੀ, ਕਿ ਲੋਕਡਾਊਨ ਲਾਗੂ ਹੋ ਗਿਆ।ਇਥੋਂ ਤੱਕ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਸੀ।ਪ੍ਰਿੰਸ ਕਵਲਜੀਤ, ਬੱਬਲ ਰਾਏ ਤੇ ਸੁਰੀਲੀ ਗੌਤਮ ਸਟਾਰਰ ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਪਰ ਕੋਰੋਨਾ ਮਹਾਮਾਰੀ ਕਰਕੇ ਇਸ ਫ਼ਿਲਮ ਦਾ ਇੰਤਜ਼ਾਰ ਕਾਫੀ ਲੰਮਾ ਹੋ ਗਿਆ ਹੈ।

ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ

ਇਸ ਫ਼ਿਲਮ ਤੋਂ ਠੀਕ ਇੱਕ ਹਫ਼ਤੇ ਬਾਅਦ 27 ਮਾਰਚ ਨੂੰ ਫ਼ਿਲਮ 'ਯਾਰ ਅਣਮੁੱਲੇ ਰਿਟਰਨਸ' ਰਿਲੀਜ਼ ਹੋਣ ਵਾਲੀ ਸੀ। ਇਸਦੇ ਟ੍ਰੇਲਰ ਨੇ ਦਰਸ਼ਕਾਂ ਦੀ ਐਕਸਾਈਟਮੈਂਟ ਨੂੰ ਕਾਫੀ ਵਧ ਦਿੱਤਾ ਸੀ।ਯੁਵਰਾਜ ਹੰਸ, ਹਰੀਸ਼ ਵਰਮਾ ਤੇ ਪ੍ਰਭ ਗਿੱਲ ਸਟਾਰਰ ਇਸ ਫ਼ਿਲਮ ਨੂੰ ਹੁਣ ਦਰਸ਼ਕ ਲੌਕਡਾਊਨ ਤੋਂ ਬਾਅਦ ਹੀ ਦੇਖ ਸਕਣਗੇ।

ਇਹਨਾਂ ਫ਼ਿਲਮਾਂ ਤੋਂ ਇਲਾਵਾ ਕਈ ਸਾਰੀਆਂ ਫ਼ਿਲਮਾਂ ਸੀ ਜੋ ਪਿੱਛਲੇ 2-3 ਮਹੀਨਿਆਂ 'ਚ ਰਿਲੀਜ਼ ਹੋਣ ਵਾਲੀਆਂ ਸੀ।

03 ਅਪ੍ਰੈਲ: ਗਲਵੱਕੜੀ
ਕਾਸਟ : ਤਰਸੇਮ ਜੱਸੜ, ਵਾਮਿਕਾ ਗੱਬੀ ,ਬੀ.ਐਨ. ਸ਼ਰਮਾ

10 ਅਪ੍ਰੈਲ: ਗੋਲਗੱਪੇ
ਕਾਸਟ: ਬੀਨੂੰ ਢਿੱਲੋਂ, ਰਜਤ ਬੇਦੀ, ਬੀ ਐਨ ਸ਼ਰਮਾ, ਇਹਾਨਾ ਢਿੱਲੋਂ

17 ਅਪ੍ਰੈਲ: ਟੈਲੀਵਿਜ਼ਨ
ਕਾਸਟ : ਕੁਲਵਿੰਦਰ ਬਿੱਲਾ, ਮੈਂਡੀ ਤੱਖਰ, ਹਾਰਬੀ ਸੰਘਾ

24 ਅਪ੍ਰੈਲ: ਬਿਊਟੀਫੁਲ ਬਿੱਲੋ
ਕਾਸਟ : ਨੀਰੂ ਬਾਜਵਾ, ਰੁਬੀਨਾ ਬਾਜਵਾ ਅਤੇ ਰੌਸ਼ਨ ਪ੍ਰਿੰਸ

08 ਮਈ: ਮਾਂ
ਕਾਸਟ : ਦਿਵਿਆ ਦੱਤਾ , ਬੱਬਲ ਰਾਏ , ਆਰੂਸ਼ੀ ਸ਼ਰਮਾ

26 ਜੂਨ: ਜੋੜੀ
ਕਾਸਟ : ਦਿਲਜੀਤ ਦੁਸਾਂਝ, ਨਿਮਰਤ ਖਹਿਰਾ, ਗੁਰਸ਼ਬਦ, ਦਿਰਸ਼ਟੀ ਗਰੇਵਾਲ

ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ

ਇਹ ਸਾਰੀਆਂ ਪੰਜਾਬੀ ਫ਼ਿਲਮਾਂ ਹੁਣ ਆਪਣੇ ਰਿਲੀਜ਼ ਹੋਣ ਦੇ ਇੰਤਜ਼ਾਰ ਵਿੱਚ ਹਨ।ਪਰ ਮੇਕਰਸ ਨੂੰ ਇਹਨਾਂ ਦੇ ਪੋਸਟਪੋਨ ਹੋਣ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ। ਗਾਈਡਲਾਈਨ ਦੇ ਮੁਤਾਬਕ ਸਿਨੇਮਾਘਰ 31 ਜੁਲਾਈ ਤੱਕ ਬੰਦ ਰਹਿਣਗੇ।ਅਗਸਤ ਜਾਂ ਸਤਬੰਰ ਤੱਕ ਸਿਨੇਮਾਘਰ ਖੁੱਲ੍ਹਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ