ਹੁਸ਼ਿਆਰਪੁਰ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਹੁਸ਼ਿਆਰਪੁਰ ਤੋਂ 34 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਜਿਸ ਵਿੱਚੋਂ 31 ਬੀਐਸਐਫ ਦੇ ਕਰਮਚਾਰੀ ਹਨ ਜੋ ਹੁਸ਼ਿਆਰਪੁਰ ਵਿੱਚ ਸਬ ਟ੍ਰੇਨਿੰਗ ਸੈਂਟਰ ਖੜਕਨ ਕੈਂਪ ਦੇ ਹਨ।


10 ਸਾਲਾ ਬੱਚੇ ਨੇ 30 ਸਕਿੰਟਾਂ 'ਚ ਉਡਾਏ 10 ਲੱਖ, ਘਟਨਾ ਸੀਸੀਟੀਵੀ 'ਚ ਕੈਦ

ਇਸ ਤੋਂ ਇਲਾਵਾ ਤਿੰਨ ਹੋਰ ਪੀਐਚਸੀ ਮੰਡ ਪੰਧੇਰ, ਪੀਐਚਸੀ ਪੋਸੀ ਤੇ ਪੀਐਚਸੀ ਪੱਲਦੀ ਦੇ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ ਕੁੱਲ ਕੇਸ 246 ਹੋ ਗਏ ਹਨ।



ਸੂਬੇ 'ਚ ਬੀਤੇ ਕੱਲ 298 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਸਨ। ਵੀਰਵਾਰ ਨੂੰ ਕੋਰੋਨਾਵਾਇਰਸ ਨਾਲ ਨੌਂ ਮੌਤਾਂ ਵੀ ਹੋਈਆਂ ਜਿਸ ਵਿੱਚੋਂ ਚਾਰ ਮੌਤਾਂ ਲੁਧਿਆਣਾ ਤੋਂ ਦੋ ਜਲੰਧਰ ਤੋਂ ਤੇ ਇੱਕ-ਇੱਕ ਮੌਤ ਗੁਰਦਾਸਪੁਰ, ਪਟਿਆਲਾ ਤੇ ਕਪੂਰਥਲਾ 'ਚ ਹੋਈ।