Sunny Malton Expecting His First Child: ਪੰਜਾਬੀ ਰੈਪਰ ਸੰਨੀ ਮਾਲਟਨ ਪਿਛਲੇ ਦਿਨੀਂ ਕਾਫ਼ੀ ਸੁਰਖੀਆਂ ‘ਚ ਰਹੇ। ਉਨ੍ਹਾਂ ਨੇ ਸਿੱਧੂ ਦੀ ਯਾਦ ‘ਚ ‘ਲੈਟਰ ਟੂ ਸਿੱਧੂ’ ਨਾਂ ਦਾ ਗਾਣਾ ਲਿਖਿਆ ਸੀ। ਇਸ ਗਾਣੇ ਨੇ ਸਭ ਨੂੰ ਬਹੁਤ ਭਾਵੁਕ ਕਰ ਦਿੱਤਾ ਸੀ। ਹੁਣ ਸੰਨੀ ਮਾਲਟਨ ਫਿਰ ਤੋਂ ਸੁਰਖੀਆਂ ‘ਚ ਹਨ। ਦਰਅਸਲ, ਸੰਨੀ ਤੇ ਉਨ੍ਹਾਂ ਦੀ ਪਤਨੀ ਜਲਦ ਹੀ ਆਪਣੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਸੰਨੀ ਦੀ ਪਤਨੀ ਦੀ ਗੋਦ ਭਰਾਈ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਨੀ ਮਾਲਟਨ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਗਾਇਕ ਦੀ ਪਤਨੀ ਪਰਵੀਨ ਸਿੱਧੂ ਦਾ ਬੇਬੀ ਸ਼ਾਵਰ ਅਤੇ ਜਨਮਦਿਨ ਇੱਕਠਾ ਹੀ ਸੈਲੀਬ੍ਰੇਟ ਕੀਤਾ ਗਿਆ ਸੀ।ਪ੍ਰ ਸ਼ੰਸਕ ਵੀ ਉਨ੍ਹਾਂ ਨੂੰ ਇਸ ਮੁਬਾਰਕ ਮੌਕੇ ‘ਤੇ ਵਧਾਈ ਦੇ ਰਹੇ ਹਨ । ਸੰਨੀ ਮਾਲਟਨ ਅਤੇ ਪਰਵੀਨ ਨੇ ਲਾਕਡਾਊਨ ਦੇ ਦੌਰਾਨ ਹੀ ਵਿਆਹ ਕਰਵਾਇਆ ਸੀ।


ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋਈਆਂ ਸਨ। ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੇ ਨਾਲ ਕਈ ਗੀਤਾਂ ‘ਚ ਰੈਪ ਕੀਤਾ ਸੀ । ਉਹ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਅਕਸਰ ਭਾਵੁਕ ਹੋ ਜਾਂਦੇ ਹਨ ਅਤੇ ਉਸ ਦੇ ਨਾਲ ਯਾਦਾਂ ਨੂੰ ਅਕਸਰ ਸਾਂਝਾ ਕਰਦੇ ਰਹਿੰਦੇ ਹਨ।









ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਇੱਕ ਗਾਣਾ ਡੈਡੀਕੇਟ ਕੀਤਾ ਸੀ। ਇਸ ਗੀਤ ਨੂੰ ਉਨ੍ਹਾਂ ਨੇ ਬਹੁਤ ਹੀ ਭਾਵੁਕ ਹੋ ਕੇ ਗਾਇਆ ਹੈ। ਉਹ ਸਿੱਧੂ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਨ। ਦੋਹਾਂ ਦੀ ਦੋਸਤੀ ਬਹੁਤ ਗਹਿਰੀ ਸੀ।