Ammy Virk With Girlfriend Birthday: ਪੰਜਾਬੀ ਸਿੰਗਰ ਤੇ ਐਕਟਰ ਐਮੀ ਵਿਰਕ ਇੰਨੀਂ ਖੂਬ ਸੁਰਖੀਆਂ ‘ਚ ਹਨ। ਹਾਲ ਹੀ ‘ਚ ਉਨ੍ਹਾਂ ਦੇ ਗਾਣੇ ‘ਚੰਨ ਸਿਤਾਰੇ’ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਗਾਣੇ ‘ਤੇ ਇੰਸਟਾਗ੍ਰਾਮ ‘ਤੇ 2.1 ਮਿਲੀਅਨ ਰੀਲਾਂ ਬਣੀਆਂ ਹਨ। ਇਸ ਦੇ ਨਾਲ ਨਾਲ ਇਸ ਗਾਣੇ ਨੂੰ ਯੂਟਿਊਬ ‘ਤੇ ਹੁਣ ਤੱਕ 3 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਹ ਗਾਣਾ ਜ਼ਬਰਦਸਤ ਹਿੱਟ ਹੋ ਗਿਆ ਹੈ। ਇਸ ਦੇ ਨਾਲ ਨਾਲ ਹਾਲ ਹੀ ‘ਚ ਐਮੀ ਨੇ ਰਣਵੀਰ ਸਿੰਘ ਨਾਲ ਵੀ ਮੁਲਾਕਾਤ ਕੀਤੀ। ਜਿਸ ਦੀਆਂ ਫੋਟੋਆਂ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ। ਹੁਣ ਐਮੀ ਫਿਰ ਤੋਂ ਚਰਚਾ ਵਿੱਚ ਹਨ।
ਪੰਜਾਬੀ ਅਦਾਕਾਰ ਅਤੇ ਗਾਇਕ ਐਮੀ ਵਿਰਕ(Ammy Virk) ਵੱਲੋਂ ਦੂਜੀ ਵਾਰ ਆਪਣੀ ਗਰਲਫ੍ਰੈਂਡ ਨਾਲ ਇੱਕ ਰੋਮਾਂਟਿਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ਰਾਹੀਂ ਕਲਾਕਾਰ ਜਨਮਦਿਨ ਦੀ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਰੋਮਾਂਟਿਕ ਫੋਟੋ ‘ਚ ਐਮੀ ਨੇ ਲਿਖਿਆ, “ਹੈਪੀ ਬਰਥਡੇ ਪੁੱਤ, ਵਾਹਿਗੁਰੂ ਜੀ ਬਲੈਸ ਯੂ।” ਤੁਸੀ ਵੀ ਵੇਖੋ ਐਮੀ ਅਤੇ ਉਨ੍ਹਾਂ ਦੀ ਪ੍ਰੇਮਿਕਾ ਦੀ ਇਹ ਖਾਸ ਤਸਵੀਰ...
ਗਾਇਕ ਐਮੀ ਵਿਰਕ ਲਗਾਤਾਰ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰ ਰਹੇ ਹਨ। ਸ਼ੇਅਰ ਕੀਤੀ ਗਈ ਤਸਵੀਰ ਵਿੱਚ ਕਲਾਕਾਰ ਨੇ ਹਾਲੇ ਪ੍ਰੇਮਿਕਾ ਦਾ ਨਾਅ ਅਤੇ ਚਿਹਰੇ ਨੂੰ ਓਹਲੇ ਰੱਖਿਆ ਹੋਇਆ ਹੈ। ਹਾਲਾਂਕਿ ਪ੍ਰਸ਼ੰਸ਼ਕ ਵੀ ਐਮੀ ਦੀ ਜੋੜੀ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਵਰਕਫਰੰਟ ਦੀ ਗੱਲ ਕਰਿਏ ਤਾਂ ਐਮੀ ਲਗਾਤਾਰ ਆਪਣੀ ਫਿਲਮ ਓਏ ਮੱਖਣਾ ਦੇ ਗੀਤਾਂ ਦੇ ਚੱਲਦੇ ਵੀ ਸੁਰਖੀਆਂ ਬਟੋਰ ਰਹੇ ਹਨ। ਫਿਲਮ ਦੇ ਗੀਤ ਚੰਨ ਸਿਤਾਰੇ ਦੀ ਗੱਲ ਕਰਿਏ ਤਾਂ ਉਸ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲ ਰਿਹਾ ਹੈ।