Shinda Grewal Gurbaaz Grewal: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਹਮੇਸ਼ਾ ਹੀ ਲਾਈਮਲਾਈਟ ‘ਚ ਰਹਿੰਦੇ ਹਨ। ਇਹੀ ਨਹੀਂ ਗਿੱਪੀ ਦੇ ਨਾਲ ਨਾਲ ਉਨ੍ਹਾਂ ਦਾ ਪਰਿਵਾਰ ਵੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਅਕਸਰ ਹੀ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ। 


ਹੁਣ ਗਿੱਪੀ ਗਰੇਵਾਲ ਦੇ ਪੁੱਤਰ ਸ਼ਿੰਦਾ ਗਰੇਵਾਲ ਤੇ ਗੁਰਬਾਜ਼ ਗਰੇਵਾਲ ਸੁਰਖੀਆਂ ‘ਚ ਹਨ। ਇਨ੍ਹਾਂ ਦੋਵਾਂ ਦੀ ਇੱਕ ਬੇਹੱਦ ਪਿਆਰੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਭਰਾ ਟਵੀਨਿੰਗ ਕਰਦੇ ਨਜ਼ਰ ਆ ਰਹੇ ਹਨ। ਗੁਰਬਾਜ਼ ਤੇ ਸ਼ਿੰਦਾ ਦੋਵਾਂ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੋਏ ਹਨ ਅਤੇ ਨਾਲ ਹੀ ਦੋਵਾਂ ਨੇ ਲਾਲ ਰੰਗ ਦੇ ਜੁੱਤੇ ਪਹਿਨੇ ਹਨ। ਫੈਨਜ਼ ਨੂੰ ਦੋਵਾਂ ਦੀ ਟਵੀਨਿੰਗ ਬੇਹੱਦ ਪਸੰਦ ਆ ਰਹੀ ਹੈ। ਬੈਕਗਰਾਊਂਡ ‘ਚ ਗਿੱਪੀ ਗਰੇਵਾਲ ਦਾ ਗਾਣਾ ‘ਇੱਕ ਕੁੜੀ’ ਇਸ ਵੀਡੀਓ ਨੂੰ ਹੋਰ ਖੂਬਸੂਰਤ ਬਣਾਉਂਦਾ ਹੈ। ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦਾ ਨਵਾਂ ਸੋਲੋ ਗਾਣਾ ‘ਇੱਕ ਕੁੜੀ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਇਸ ਗੀਤ ਉੱਪਰ ਰੀਲਾਂ ਵੀ ਬਣਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਗਿੱਪੀ ਗਰੇਵਾਲ ਨੇ ਹਾਲ ਹੀ ‘ਚ ਫਿਲਮ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਸਮੇਂ ਗਿੱਪੀ ਲੰਡਨ ‘ਚ ‘ਮੌਜਾਂ ਹੀ ਮੌਜਾਂ’ ਫਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਦੇ ਨਾਲ ਨਾਲ ਐਕਟਰ ਦੀ ਇੱਕ ਹੋਰ ਫਿਲਮ ‘ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ’ ਵੀ ਪਾਈਪਲਾਈਨ ਵਿੱਚ ਹੈ। ਇਹ ਸਾਰੀਆਂ ਹੀ ਫਿਲਮਾਂ 2023 ;ਚ ਰਿਲੀਜ਼ ਹੋਣ ਜਾ ਰਹੀਆਂ ਹਨ।