Gippy Grewal Dog Passed Away: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਗਿੱਪੀ ਦੀ ਅਦਾਕਾਰਾ ਤਾਨੀਆ ਨਾਲ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਇਸ ਸਾਲ ਗਿੱਪੀ ਗਰੇਵਾਲ ਓਟੀਟੀ 'ਤੇ ਵੀ ਡੈਬਿਊ ਕਰਨ ਜਾ ਰਹੇ ਹਨ।


ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ ਫਿਰ ਦਿਲਜੀਤ ਦੋਸਾਂਝ 'ਤੇ ਕੱਸੇ ਤਿੱਖੇ ਤੰਜ, ਦਿੱਤੀ ਚੇਤਾਵਨੀ, ਬੋਲੀ- ਖਾਲਿਸਤਾਨੀਆਂ ਦਾ ਸਮਰਥਨ ਮਹਿੰਗਾ ਪਵੇਗਾ


ਹੁਣ ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਖਬਰ ਆ ਰਹੀ ਹੈ। ਗਿੱਪੀ ਦੇ ਪਾਲਤੂ ਕੁੱਤੇ ਜੈਕੀ ਦਾ ਦੇਹਾਂਤ ਹੋ ਗਿਆ ਹੈ। ਗਾਇਕ ਆਪਣੇ ਕੁੱਤੇ ਦੀ ਮੌਤ ਨਾਲ ਕਾਫੀ ਉਦਾਸ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਆਪਣੇ ਕੁੱਤੇ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਗਿੱਪੀ ਨੇ ਕੈਪਸ਼ਨ ਦਿੱਤੀ, 'ਆਰਆਈਪੀ ਜੈਕੀ'। ਇਸ ਦੇ ਨਾਲ ਨਾਲ ਕਲਾਕਾਰ ਨੇ ਟੁੱਟੇ ਦਿਲ ਵਾਲੀ ਇਮੋਜੀ ਵੀ ਬਣਾਈ। ਦੇਖੋ ਇਹ ਤਸਵੀਰਾਂ:










ਕਾਬਿਲੇਗ਼ੌਰ ਹੈ ਕਿ ਇਸ ਸਾਲ ਗਿੱਪੀ ਗਰੇਵਾਲ ਦੀਆਂ ਕਈ ਫਿਲਮ ਰਿਲੀਜ਼ ਹੋਣ ਵਾਲੀਆਂ ਹਨ। ਗਿੱਪੀ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ 'ਕੈਰੀ ਆਨ ਜੱਟਾ 3' ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਗਿੱਪੀ 'ਮੌਜਾਂ ਹੀ ਮੌਜਾਂ' ਤੇ 'ਜੱਟ ਨੂੰ ਚੁੜੈਲ ਟੱਕਰੀ' ਵਰਗੀਆਂ ਫਿਲਮਾਂ 'ਚ ਵੀ ਨਜ਼ਰ ਆਉਣ ਵਾਲੇ ਹਨ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੂੰ ਨਫਰਤ ਕਰਨ ਵਾਲੇ ਕਿਹਾ 'ਛੱਕਾ ਐਸਆਰਕੇ', ਕਿੰਗ ਖਾਨ ਦਾ ਰਿਐਕਸ਼ਨ ਕਰ ਦੇਵੇਗਾ ਹੈਰਾਨ, ਦੇਖੋ ਵੀਡੀਓ









ਓਟੀਟੀ ਡੈਬਿਉ
ਦੱਸ ਦਈਏ ਕਿ ਗਿੱਪੀ ਗਰੇਵਾਲ ਇਸ ਸਾਲ ਓਟੀਟੀ 'ਤੇ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਵੈੱਬ ਸੀਰੀਜ਼ 'ਆਊਟਲਾਅ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਫੁਲ ਐਕਸ਼ਨ ਅਵਤਾਰ 'ਚ ਨਜ਼ਰ ਆਉਣ ਵਾਲੇ ਹਨ।


ਇਹ ਵੀ ਪੜ੍ਹੋ: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਦੀ ਹੋਈ ਅਜਿਹੀ ਹਾਲਤ, ਤਸਵੀਰਾਂ ਦੇਖ ਪਛਾਨਣਾ ਹੋਇਆ ਮੁਸ਼ਕਲ, ਦੇਖੋ ਲੁੱਕ