Mankirt Aulakh New Video: ਪੰਜਾਬੀ ਸਿੰਗਰ ਤੇ ਐਕਟਰ ਮਨਕੀਰਤ ਔਲਖ ਇੰਨੀਂ ਦਿਨੀਂ ਦੁਬਈ ‘ਚ ਹਨ। ਇੱਥੋਂ ਉਹ ਹਰ ਰੋਜ਼ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ‘ਚ ਔਲਖ ਨੇ ਆਪਣੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕੈਮਰੇ ‘ਚ ਦੁਬਈ ਦੇ ਸੁੰਦਰ ਨਜ਼ਾਰਿਆਂ ਨੂੰ ਦਿਖਾਇਆ ਹੈ।
ਵੀਡੀਓ ‘ਚ ਮਨਕੀਰਤ ਔਲਖ ਦੁਬਈ ਦੀਆਂ ਸੜਕਾਂ ‘ਤੇ ਸਕੂਟਰ ‘ਤੇ ਗੇੜੀ ਲਾਉਂਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਵੀਡੀਓ ‘ਚ ਰਾਤ ਦੇ ਸਮੇਂ ਬੁਰਜ ਖਲੀਫਾ ਦਾ ਸੁੰਦਰ ਨਜ਼ਾਰਾ ਦਿਖਾਇਆ ਹੈ। ਇਸ ਦੇ ਨਾਲ ਹੀ ਰਾਤ ਦੇ ਸਮੇਂ ਪੀਲੀਆਂ ਲਾਈਟਾਂ ਦੇ ਨਾਲ ਦੁਬਈ ਦੀਆਂ ਸੜਕਾਂ ਰੌਸ਼ਨ ਨਜ਼ਰ ਆ ਰਹੀਆਂ ਹਨ। ਵੀਡੀਓ ‘ਚ ਦੁਬਈ ਦਾ ਇਹ ਨਜ਼ਾਰਾ ਬਹੁਤ ਹੀ ਖੂਬਸੂਰਤ ਲੱਗ ਰਿਹਾ ਹੈ। ਵੀਡੀਓ ਸ਼ੇਅਰ ਕਰਦਿਆਂ ਮਨਕੀਰਤ ਨੇ ਕੈਪਸ਼ਨ ‘ਚ ਲਿਖਿਆ, “ਅਸੀਂ ਤੈਨੂੰ ਪਿਆਰ ਕਰਦੇ ਹਾਂ, ਇਜ਼ਹਾਰ ਜਿਹਾ ਕਰਦੇ ਨਾ।” ਮਨਕੀਰਤ ਔਲਖ ਦੀ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:
ਦੱਸ ਦਈਏ ਕਿ ਮਨਕੀਰਤ ਔਲਖ ਹਾਲ ਹੀ ‘ਚ ਭਾਰਤ ਪਰਤੇ ਸੀ। ਇੰਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਫਿਲਮ ‘ਬਰਾਊਨ ਬੁਆਏਜ਼’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਦੌਰਾਨ ਉਹ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰ ਆਪਣੇ ਫੈਨਜ਼ ਦਾ ਲਗਾਤਾਰ ਮਨੋਰੰਜਨ ਕਰਦੇ ਰਹਿੰਦੇ ਹਨ। ਦਸ ਦਈਏ ਕਿ ਮਨਕੀਰਤ ਔਲਖ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਗਾਇਕ ਦੇ ਇੰਸਟਾਗ੍ਰਾਮ ‘ਤੇ 70 ਲੱਖ ਫਾਲੋਅਰਜ਼ ਹਨ।