Honeymoon Punjabi Movie Trailer Out Now: ਪੰਜਾਬੀ ਇੰਡਸਟਰੀ ਲਈ ਸਾਲ 2022 ਕਾਫ਼ੀ ਚੰਗਾ ਸਾਲ ਰਿਹਾ ਹੈ। ਕਿਉਂਕਿ ਇਸ ਸਾਲ ਇੱਕ ਤੋਂ ਬਾਅਦ ਇੱਕ ਕਈ ਫ਼ਿਲਮਾਂ ਸਿਨੇਮਾਘਰਾਂ `ਚ ਰਿਲੀਜ਼ ਹੋਈਆਂ ਹਨ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਰਿਕਾਰਡ ਹੈ। ਹੁਣ ਇੱਕ ਹੋਰ ਪੰਜਾਬੀ ਫ਼ਿਲਮ ਤੁਹਾਡਾ ਮਨੋਰੰਜਨ ਕਰਨ ਲਈ ਤਿਆਰ ਹੈ। ਇਹ ਫ਼ਿਲਮ ਹੈ ਹਨੀਮੂਨ। ਫ਼ਿਲਮ ਦਾ ਅਧਿਕਾਰਤ ਟਰੇਲਰ ਵੀ ਰਿਲੀਜ਼ ਕਰ ਦਿਤਾ ਗਿਆ ਹੈ। 









ਫ਼ਿਲਮ ਦੇ ਟਰੇਲਰ `ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ ਦੇ ਨਾਲ ਨਾਲ ਹੋਰ ਕਈ ਕਲਾਕਾਰ ਮੁੱਖ ਭੂਮਿਕਾਵਾਂ `ਚ ਨਜ਼ਰ ਆ ਰਹੇ ਹਨ। ਫ਼ਿਲਮ ਦੇ ਟਰੇਲਰ ਨੂੰ ਦੇਖ ਕਹਾਣੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫ਼ਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ। ਫ਼ਿਲਮ ਦੀ ਕਹਾਣੀ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਹੈ। ਜਿਨ੍ਹਾਂ ਦੇ ਬੇਟੇ ਦਾ ਨਵਾਂ ਵਿਆਹ ਹੋਇਆ ਹੈ, ਪਰ ਉਹ ਆਪਣੀ ਪਤਨੀ ਨਾਲ ਸਮਾਂ ਬਤੀਤ ਨਹੀਂ ਕਰ ਪਾ ਰਿਹਾ। ਇਸ ਤੋਂ ਬਾਅਦ ਸਾਰੀ ਫ਼ੈਮਿਲੀ ਇਕੱਠੀ ਹਨੀਮੂਨ ਤੇ ਨਿਕਲਦੀ ਹੈ। 



ਦਸ ਦਈਏ ਕਿ ਇਹ ਫ਼ਿਲਮ 25 ਅਕਤੂਬਰ ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ। ਹਾਲ ਹੀ `ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਫ਼ਿਲਮ ਦਾ ਮੋਸ਼ਨ ਪੋਸਟਰ ਰਿਲੀਜ਼ ਕੀਤਾ ਸੀ। ਇਸ ਦੇ ਨਾਲ ਨਾਲ ਹਾਲ ਹੀ ਗਿੱਪੀ ਗਰੇਵਾਲ ਨੇ ਲੰਡਨ `ਚ ਆਪਣੀ ਫ਼ਿਲਮ `ਕੈਰੀ ਆਬਨ ਜੱਟਾ 3` ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਫ਼ਿਲਮ 29 ਜੂਨ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।