Ninja Blessed With Baby Boy: ਪੰਜਾਬੀ ਸਿੰਗਰ ਅਮਿਤ ਭੱਲਾ, ਜਿਨ੍ਹਾਂ ਨੂੰ ਸਭ ਨਿੰਜਾ ਦੇ ਨਾਂ ਨਾਲ ਜਾਣਦੇ ਹਨ। ਸਿੰਗਰ ਦੇ ਘਰ ਖੁਸ਼ੀਆਂ ਆਈਆਂ ਹਨ। ਜੀ ਹਾਂ, ਨਿੰਜਾ ਦੇ ਘਰ ਬੇਟੇ ਨੇ ਜਨਮ ਲਿਆ ਹੈ। ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਇਹ ਖੁਸ਼ਖਬਰੀ ਫ਼ੈਨਜ਼ ਨਾਲ ਸ਼ੇਅਰ ਕੀਤੀ ਹੈ। ਹਾਲਾਂਕਿ ਨਿੰਜਾ ਨੇ ਤਸਵੀਰ `ਚ ਪ੍ਰਸ਼ੰਸਕਾਂ ਨੂੰ ਬੇਟੇ ਦਾ ਚਿਹਰਾ ਤਾਂ ਨਹੀਂ ਦਿਖਾਇਆ, ਪਰ ਉਸ ਦੇ ਪੈਰ ਦੀ ਤਸਵੀਰ ਸ਼ੇਅਰ ਕੀਤੀ ਹੈ। ਨਿੰਜਾ ਦੀ ਇਸ ਪੋਸਟ ਤੇ ਫ਼ੈਨਜ਼ ਖੂਬ ਕਮੈਂਟ ਕਰ ਰਹੇ ਹਨ। 









ਨਿਸ਼ਾਨ ਰੱਖਿਆ ਬੇਟੇ ਦਾ ਨਾਂ
ਨਿੰਜਾ ਨੇ ਪੋਸਟ ਸ਼ੇਅਰ ਕਰ ਆਪਣੇ ਬੇਟੇ ਦਾ ਨਾਂ ਵੀ ਦੱਸਿਆ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਨਿਸ਼ਾਨ ਰੱਖਿਆ ਹੈ। ਇਸ ਦਾ ਪਤਾ ਉਨ੍ਹਾਂ ਦੀ ਪੋਸਟ ਦੇਖ ਕੇ ਲੱਗਦਾ ਹੈ। ਉਨ੍ਹਾਂ ਨੇ ਕੈਪਸ਼ਨ ਤੋਂ ਬਾਅਦ ਹੈਸ਼ਟੈਗ ਨਿਸ਼ਾਨ ਲਿਖਿਆ ਹੈ। 


ਨਿੰਜਾ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, "ਤੇਰੇ ਮੇਰੀ ਜ਼ਿੰਦਗੀ `ਚ ਆਉਣ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗਾ ਹਾਂ।" ਤਸਵੀਰ ਅਪਲੋਡ ਹੋਣ ਦੇ ਕੁੱਝ ਦੇਰ `ਚ ਹੀ ਗਾਇਕ ਦੀ ਪੋਸਟ ਤੇ ਲਾਈਕ ਤੇ ਕਮੈਂਟ ਦੀ ਬਰਸਾਤ ਹੋ ਗਈ ਹੈ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਨਿੰਜਾ ਨੂੰ ਵਧਾਈਆਂ ਦਿੱਤੀਆਂ ਹਨ। ਅਭਿਨੇਤਾ ਰਾਣਾ ਰਣਬੀਰ ਨੇ ਟਿੱਪਣੀ ਕੀਤੀ: "ਵਧਾਈਆਂ 😍🙌❤️ ਸੋਹਣੀ ਲੰਬੀ ਉਮਰ ਵਾਲਾ ਤੰਦੁਰਸਤ ਰੌਸ਼ਨ ਦਿਮਾਗ ਹੋਵੇ।" ਇਸੇ ਤਰ੍ਹਾਂ ਮਾਨਵ ਵਿੱਜ ਨੇ ਕਿਹਾ, ''ਪਿਆਰ ਤੇ ਢੇਰ ਸਾਰਾ''।


ਹਾਲ ਹੀ 'ਚ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਨੂੰ ਵੀ ਇਕ ਬੱਚੀ ਨੇ ਜਨਮ ਦਿੱਤਾ, ਜਿਸ ਦਾ ਨਾਂ ਉਨ੍ਹਾਂ ਨੇ 'ਸਦਾ' ਰੱਖਿਆ। ਅਭਿਨੇਤਾ ਆਪਣੀ ਧੀ ਦੀ ਇੱਕ ਝਲਕ ਸਾਂਝੀ ਕਰ ਰਹੀ ਹੈ ਅਤੇ ਪਿਤਾ ਬਣਨ ਦਾ ਅਨੰਦ ਲੈ ਰਹੀ ਹੈ। ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹੈ। ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਇੰਡਸਟਰੀ `ਚ ਨਾਂ ਕਮਾਇਆ ਹੈ।