Punjabi Singer Babbu Maan On Equality: ਪੰਜਾਬੀ ਸਿੰਗਰ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਟੈਲੇਂਟ ਨਾਲ ਪੂਰੀ ਦੁਨੀਆ 'ਚ ਨਾਂ ਕਮਾਇਆ ਹੈ। ਇਸ ਦੇ ਨਾਲ ਨਾਲ ਬੱਬੂ ਮਾਨ ਆਪਣੀ ਬੇਬਾਕੀ ਲਈ ਵੀ ਜਾਣੇ ਜਾਂਦੇ ਹਨ। ਉਹ ਹਰ ਗੱਲ ਖੁੱਲ ਕੇ ਸਾਹਮਣੇ ਰੱਖਦੇ ਹਨ। ਫੈਨਜ਼ ਨੂੰ ਗਾਇਕ ਦਾ ਇਹ ਅੰਦਾਜ਼ ਬੇਹੱਦ ਪਸੰਦ ਹੈ। 


ਹੁਣ ਬੱਬੂ ਮਾਨ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਜਿਸ ਵਿੱਚ ਬੱਬੂ ਮਾਨ ਕੁੜੀਆਂ ਤੇ ਮੁੰਡਿਆਂ ਦੇ ਬਰਾਬਰ ਦੇ ਹੱਕਾਂ ਦੀ ਗੱਲ ਕਰਦੇ ਸੁਣੇ ਜਾ ਸਕਦੇ ਹਨ। ਦੱਸ ਦਈਏ ਕਿ ਇਹ ਇਹ ਵੀਡੀਓ 4 ਸਾਲ ਪੁਰਾਣਾ ਹੈ। ਦਰਅਸਲ, ਇਹ ਵੀਡੀਓ ਦਿੱਲੀ ਦਾ ਹੈ, ਜਦੋਂ ਗਾਇਕ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਇਸ ਦੌਰਾਨ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆ ਰਹੇ ਸੀ। ਹੁਣ ਇਸ ਵੀਡੀਓ ਦਾ ਇਹ ਹਿੱਸਾ ਕਾਫੀ ਜ਼ਿਆਦਾ ਸ਼ੇਅਰ ਕੀਤਾ ਜਾ ਰਿਹਾ ਹੈ। ਲੋਕ ਇਸ ਵੀਡੀਓ ਨੂੰ ਦੇਖ ਗਾਇਕ ਦੀ ਖੂਬ ਤਾਰੀਫ ਕਰ ਰਹੇ ਹਨ। ਤੁਸੀਂ ਵੀ ਦੇਖੋ ਬੱਬੂ ਮਾਨ ਨੇ ਸਮਾਜ 'ਚ ਕੁੜੀਆਂ ਦੇ ਹੱਕਾਂ ਬਾਰੇ ਕੀ ਕਿਹਾ:









ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਖਾਸੀ ਤਗੜੀ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਵੀ ਮਿਲੀਅਨਜ਼ ਵਿੱਚ ਫੈਨਜ਼ ਹਨ। ਬੱਬੂ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਹਾਲ ਹੀ 'ਚ ਗਾਣਾ 'ਕੱਲਮ ਕੱਲਾ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਬੱਬੂ ਮਾਨ 31 ਦਸੰਬਰ ਨੂੰ ਨਵੇਂ ਸਾਲ ਮੌਕੇ ਲਾਈਵ ਸ਼ੋਅ ਵੀ ਕਰਨ ਜਾ ਰਹੇ ਹਨ।


ਇਹ ਵੀ ਪੜ੍ਹੋ: ਗੈਰੀ ਸੰਧੂ ਦੇ ਘਰ ਹੋਈ ਚੋਰੀ, ਸਿੰਗਰ ਨੇ ਸੋਸ਼ਲ ਮੀਡੀਆ 'ਤੇ ਚੋਰਾਂ ਨੂੰ ਪਾਈਆਂ ਲਾਹਨਤਾਂ