Debi Makhsoospuri Love Story Failed: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ (Debi Makhsoospuri) 56 ਸਾਲ ਦੀ ਉਮਰ ਵਿੱਚ ਵੀ ਆਪਣੀ ਗਾਇਕੀ ਨਾਲ ਦੁਨੀਆ ਭਰ ਵਿੱਚ ਕਾਇਮ ਹਨ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਹਮੇਸ਼ਾ ਪ੍ਰਸ਼ੰਸ਼ਕਾਂ ਨਾਲ ਜੁੜੇ ਰਹਿੰਦੇ ਹਨ। ਇਸ ਵਿਚਕਾਰ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਹ ਆਪਣੇ ਦਿਲ ਵਿੱਚ ਦੱਬੇ ਹੋਏ ਦਰਦ ਨੂੰ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਹਨ।


ਦਰਅਸਲ, ਕਲਾਕਾਰ ਵੱਲੋਂ ਆਪਣੇ ਇੰਟਰਵਿਊ ਰਾਹੀਂ ਦਿਲ ਦਾ ਦਰਦ ਬਿਆਨ ਕੀਤਾ ਗਿਆ ਹੈ। ਸ਼ਾਇਰੀ ਰਾਹੀਂ ਦੇਬੀ ਮਖਸੂਸਪੁਰੀ ਗੱਲ ਕਰਦੇ ਕਰਦੇ ਹੋਏ ਖਿੜਖਿੜਾ ਕੇ ਹੱਸਦੇ ਹੋਏ ਦਿਖਾਈ ਦਿੱਤੇ। ਇਸ ਵੀਡੀਓ ਵਿੱਚ ਰੇਡੀਓ ਜੋਕੀ ਕਲਾਕਾਰ ਨੂੰ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਹੈ ਕਿ ਤੁਸੀ ਭੇਦ ਖੋਲੋ ਤੁਹਾਡਾ ਜਖ਼ਮ ਕਿੰਨਾ ਪੁਰਾਣਾ... ਇਸ ਉੱਪਰ ਹੱਸਦੇ ਹੋਏ ਕਲਾਕਾਰ ਕਹਿੰਦੇ ਹਨ ਕਿ ਘਰ ਜਾ ਕੇ ਰੋਟੀ ਵੀ ਖਾਣੀ ਆ... ਇਸ ਤੋਂ ਬਾਅਦ ਦੇਬੀ ਨੇ ਕਿਵੇਂ ਸ਼ਾਇਰੀ ਰਾਹੀਂ ਦਿਲ ਦੀ ਗੱਲ ਕਹੀ ਦੇਖੋ ਇਹ ਵੀਡੀਓ...









ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਇਹ ਲਫਜ਼ ਤੇ ਹਾਸੇ ਪਿੱਛੇ ਦੀ ਗਹਿਰੀ ਚੁੱਪ...ਦੂਜੇ ਨੇ ਕਿਹਾ ਇਕ ਸਮਾਂ ਸੀ ਮੈਂ ਮਰਨੇ ਵਾਲਾ ਸੀ..ਦੇਬੀ ਮੈਂ ਤੇਰੇ ਗੀਤਾਂ ਸ਼ੇੲਰਾਂ ਨੇ ਬਚਾਅ ਲਿਆ... ਉੱਥੇ ਹੀ ਇੱਕ ਪ੍ਰਸ਼ੰਸ਼ਕ ਨੇ ਸ਼ਾਇਰੀ ਰਾਹੀਂ ਲਿਖਿਆ, ਇੱਕ ਚੇਹਰਾ ਧੁੰਦਲਾ ਧੁੰਦਲਾ ਜਿਆ, ਰੱਬ ਜਾਣੇ ਦੇਬੀ ਕਿਸਦਾ ਏ। ਇੱਕ ਜਖਮ ਪਤਾ ਨਹੀਂ ਕਦ ਲੱਗਿਆ, ਪਰ ਹਾਲੇ ਤੀਕਰ ਰਿਸਦਾ ਏ। ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਆਪਣੇ ਗੀਤਾਂ ਅਤੇ ਸ਼ਾਨਦਾਰ ਸ਼ਾਇਰੀ ਰਾਹੀਂ ਪ੍ਰਸ਼ੰਸ਼ਕਾਂ ਵਿੱਚ ਐਕਟਿਵ ਰਹਿੰਦੇ ਹਨ। ਜਿਨ੍ਹਾਂ ਨੂੰ ਫੈਨਜ਼ ਵੀ  ਬੇਹੱਦ ਪਸੰਦ ਕਰਦੇ ਹਨ।