Gippy Grewal Son Gurbaaz Grewal Birthday: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਦੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦਾ ਅੱਜ ਯਾਨਿ 3 ਨਵੰਬਰ ਨੂੰ ਜਨਮਦਿਨ ਹੈ। ਇਸ ਸਾਲ ਗੁਰਬਾਜ਼ ਆਪਣਾ ਤੀਜਾ ਜਨਮਦਿਨ ਮਨਾ ਰਿਹਾ ਹੈ। ਇਸ ਮੌਕੇ ਗੁਰਬਾਜ਼ ਦੀ ਮੰਮੀ ਰਵਨੀਤ ਗਰੇਵਾਲ ਨੇ ਸੋਸ਼ਲ ਮੀਡੀਆ ਤੇ ਪਿਆਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦਿਆਂ ਰਵਨੀਤ ਨੇ ਕੈਪਸ਼ਨ `ਚ ਲਿਖਿਆ, "ਹੈਪੀ ਬਰਥਡੇ ਗੁਰਬਾਜ਼ ਗਰੇਵਾਲ। ਲਵ ਯੂ ਪੁੱਤਰ।"









ਗੁਰਬਾਜ਼ ਦੇ ਡੈਡੀ ਗਿੱਪੀ ਗਰੇਵਾਲ ਨੇ ਉਸ ਦਾ ਪਿਆਰਾ ਜਿਹਾ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਅਤੇ ਕੈਪਸ਼ਨ `ਚ ਲਿਖਿਆ, "ਹੈਪੀ ਬਰਥਡੇ ਜੱਟਾ ਵੇ। ਲਵ ਯੂ ਪੁੱਤਰ।"






ਰਵਨੀਤ ਵੱਲੋਂ ਇਹ ਪੋਸਟ ਸ਼ੇਅਰ ਕਰਦਿਆਂ ਹੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸੋਸ਼ਲ ਮੀਡੀਆ ਤੇ ਗੁਰਬਾਜ਼ ਨੂੰ ਜਨਮਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਮਿਲ ਰਹੀਆਂ ਹਨ। ਉੱਧਰ, ਸ਼ਿੰਦਾ ਗਰੇਵਾਲ ਨੇ ਵੀ ਆਪਣੇ ਛੋਟੇ ਭਰਾ ਗੁਰਬਾਜ਼ ਨੂੰ ਕਿਊਟ ਅੰਦਾਜ਼ `ਚ ਜਨਮਦਿਨ ਦੀ ਵਧਾਈ ਦਿੱਤੀ ਹੈ। ਉਸ ਨੇ ਗੁਰਬਾਜ਼ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਦੋਵੇਂ ਇੱਕੋ ਰੰਗ ਦੇ ਕੱਪੜਿਆਂ `ਚ ਟਵੀਨਿੰਗ ਕਰਦੇ ਨਜ਼ਰ ਆ ਰਹੇ ਹਨ।






ਗੁਰਬਾਜ਼ ਦੇ ਸਭ ਤੋਂ ਵੱਡੇ ਭਰਾ ਏਕਓਮ ਗਰੇਵਾਲ ਨੇ ਵੀ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਏਕਓਮ ਨੇ ਸੋਸ਼ਲ ਮੀਡੀਆ ਤੇ ਗੁਰਬਾਜ਼ ਨਾਲ ਪਿਆਰੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ `ਚ ਗੁਰਬਾਜ਼ ਏਕਓਮ ਦੀ ਗੋਦੀ `ਚ ਬੈਠਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।






ਦਸ ਦਈਏ ਕਿ ਗਿੱਪੀ ਗਰੇਵਾਲ ਦਾ ਸਭ ਤੋਂ ਛੋਟਾ ਸ਼ਹਿਜ਼ਾਦਾ ਗੁਰਬਾਜ਼ ਸੋਸ਼ਲ ਮੀਡੀਆ ਤੇ ਅਕਸਰ ਛਾਇਆ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਉਸ ਦੀ ਕੋਈ ਪੋਸਟ ਹੋਵੇ, ਉਹ ਝੱਟ ਵਾਇਰਲ ਹੋ ਜਾਂਦੀ ਹੈ। ਇਹੀ ਨਹੀਂ ਨੰਨ੍ਹੇ ਗੁਰਬਾਜ਼ ਦੇ ਇਕੱਲੇ ਇੰਸਟਾਗ੍ਰਾਮ ਤੇ ਡੇਢ ਲੱਖ ਤੋਂ ਵੀ ਜ਼ਿਆਦਾ ਫ਼ਾਲੋਅਰਜ਼ ਹਨ।