Guru Randhawa Meets Gurdas Maan: ਗੁਰਦਾਸ ਮਾਨ ਨੂੰ ਪੰਜਾਬੀ ਇੰਡਸਟਰੀ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਮਾਨ ਲਗਭਗ 4 ਦਹਾਕਿਆਂ ਯਾਨਿ 40 ਸਾਲਾਂ ਤੋਂ ਇੰਡਸਟਰੀ 'ਤੇ ਰਾਜ ਕਰ ਰਹੇ ਹਨ। 66 ਸਾਲਾਂ ਦੀ ਉਮਰ 'ਚ ਵੀ ਉਨ੍ਹਾਂ ਦੀ ਪ੍ਰਸਿੱਧੀ ਘਟੀ ਨਹੀਂ, ਸਗੋਂ ਹੋਰ ਵਧੀ ਹੈ। ਉਹ ਨਾ ਸਿਰਫ ਇੰਡਸਟਰੀ 'ਚ ਐਕਟਿਵ ਹਨ, ਬਲਕਿ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਜ਼ ਦੇ ਨਾਲ ਜੁੜੇ ਰਹਿੰਦੇ ਹਨ। ਇਹੀ ਨਹੀਂ ਕਿੰਨੇ ਹੀ ਪੰਜਾਬੀ ਕਲਾਕਾਰਾਂ ਨੇ ਉਨ੍ਹਾਂ ਨੂੰ ਆਪਣੀ ਪ੍ਰੇਰਨਾ ਬਣਾ ਕੇ ਸਫਲਤਾ ਦੀਆਂ ਬੁਲੰਦੀਆਂ ਛੂਹ ਲਈਆਂ ਹਨ।


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਜਸਬੀਰ ਜੱਸੀ ਨੇ ਆਮਿਰ ਖਾਨ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਕੈਪਸ਼ਨ 'ਚ ਕਹੀ ਇਹ ਗੱਲ


ਹਾਲ ਹੀ 'ਚ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲੈਜੇਂਡਰੀ ਸਿੰਗਰ ਗੁਰਦਾਸ ਮਾਨ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਸੀ, ਜਿਨ੍ਹਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗੁਰੂ ਨੇ ਕੈਪਸ਼ਨ ਵਿੱਚ ਲਿੱਖਿਆ, 'ਗੁਰਦਾਸ ਮਾਨ ਸਰ, ਤੁਸੀਂ ਮੇਰੀ ਪ੍ਰੇਰਨਾ ਹੋ। ਮੈਨੂੰ ਆਪਣਾ ਸਮਾਂ ਦੇਣ ਲਈ ਧੰਨਵਾਦ। ਲਵ ਯੂ ਆਲਵੇਜ਼ ਐਂਡ ਫੋਰਐਵਰ।' ਦੇਖੋ ਇਹ ਤਸਵੀਰਾਂ:









ਕਾਬਿਲੇਗ਼ੌਰ ਹੈ ਕਿ ਗੁਰਦਾਸ ਮਾਨ ਦਾ ਗਾਣਾ 'ਚਿੰਤਾ ਨਾ ਕਰ ਯਾਰ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਹ ਗੀਤ ਲੋਕਾਂ ਦੀ ਪਸੰਦ ਬਣਿਆ ਹੋਇਆ ਹੈ। ਇਸ ਗੀਤ ਦਾ ਮਿਊਜ਼ਿਕ ਜਿੰਨਾ ਦਿਲ ਨੂੰ ਛੂਹਣ ਵਾਲਾ ਹੈ, ਉਨੇਂ ਹੀ ਪਿਆਰੇ ਇਸ ਗਾਣੇ ਦੇ ਬੋਲ ਹਨ। ਇਸ ਗੀਤ ਦ ਬੋਲ ਸਿੱਧਾ ਦਿਲ ਵਿੱਚ ਉੱਤਰਦੇ ਹਨ। ਦੂਜੇ ਪਾਸੇ, ਗੁਰੂ ਰੰਧਾਵਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਅਨੁਪਮ ਖੇਰ ਨਾਲ ਪਹਿਲੀ ਬਾਲੀਵੁੱਡ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਨਾਲ ਗੁਰੂ ਇੰਨੀਂ ਦਿਨੀਂ ਸ਼ਹਿਨਾਜ਼ ਨਾਲ ਰਿਸ਼ਤੇ ਨੂੰ ਲੈਕੇ ਵੀ ਖੂਬ ਸੁਰਖੀਆਂ ਬਟੋਰ ਰਿਹਾ ਹੈ। 27 ਜਨਵਰੀ ਨੂੰ ਗੁਰੂ ਨੇ ਰੋਮਾਂਟਿਕ ਅੰਦਾਜ਼ 'ਚ ਸ਼ਹਿਨਾਜ਼ ਗਿੱਲ ਜਨਮਦਿਨ ਦੀ ਵਧਾਈ ਵੀ ਦਿੱਤੀ ਸੀ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡਾ ਰਿਕਾਰਡ, ਯੂਟਿਊਬ 'ਤੇ ਸਭ ਤੋਂ ਵੱਧ ਸਬਸਕ੍ਰਾਈਬਰਜ਼ ਵਾਲਾ ਆਜ਼ਾਦ ਕਲਾਕਾਰ