Guru Randhawa Shehnaaz Gill Video: ਗੁਰੂ ਰੰਧਾਵਾ ਤੇ ਸ਼ਹਿਨਾਜ਼ ਗਿੱਲ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹਨ। ਦੋਵੇਂ ਹੀ ਜਲਦੀ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੇ ਹਨ। ਇਸ ਦੇ ਨਾਲ ਨਾਲ ਪਿਛਲੇ ਕੁੱਝ ਸਮੇਂ ਤੋਂ ਦੋਵੇਂ ਕਲਾਕਾਰਾਂ ਨੂੰ ਲੈਕੇ ਇਹ ਕਿਆਸ ਵੀ ਲਗਾਏ ਜਾ ਰਹੇ ਹਨ ਕਿ ਸ਼ਹਿਨਾਜ਼ ਤੇ ਗੁਰੂ ਦਰਮਿਆਨ ਕੁੱਝ ਸ਼ੁਰੂ ਤਾਂ ਹੋਇਆ ਹੈ। ਕਿਉਂਕਿ ਕੁੱਝ ਸਮੇਂ ਪਹਿਲਾਂ ਇਨ੍ਹਾਂ ਦੋਵਾਂ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਇਹ ਦੋਵੇਂ ਸਟਾਰਜ਼ ਦੁਬਈ ;ਚ ਰਾਤ ਦੇ ਸਮੇਂ ਕੱਪਲ ਡਾਂਸ ਕਰਦੇ ਨਜ਼ਰ ਆਏ ਸੀ।


ਉਦੋਂ ਹੀ ਗੁਰੂ ਰੰਧਾਵਾ ਨੇ ਸ਼ਹਿਨਾਜ਼ ਗਿੱਲ ਨਾਲ ਇੱਕ ਮਿਊਜ਼ਿਕ ਵੀਡੀਓ ਬਣਾਉਣ ਦਾ ਐਲਾਨ ਕਰ ਦਿੱਤਾ ਸੀ। ਹੁਣ ਲੱਗਦਾ ਹੈ ਕਿ ਫੈਨਜ਼ ਦਾ ਸ਼ਹਿਨਾਜ਼ ਤੇ ਗੁਰੂ ਨੂੰ ਇਕੱਠੇ ਦੇਖਣ ਦਾ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਜੀ ਹਾਂ, ਗੁਰੂ ਰੰਧਾਵਾ ਨੇ ਸ਼ਹਿਨਾਜ਼ ਨਾਲ ਲੇਟੈਸਟ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵਾਂ ਨੂੰ ਇੱਕ ਦੂਜੇ ਨਾਲ ਹੱਥ 'ਚ ਹੱਥ ਪਾਏ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਦੁਪਹਿਰ ਕਰੀਬ 1.30 ਵਜੇ ਸ਼ੇਅਰ ਕੀਤੀ ਗਈ ਸੀ। ਖਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ ਸਾਢੇ 5 ਲੱਖ ਤੋਂ ਵੀ ਜ਼ਿਆਦਾ ਲੋਕ ਦੇਖ ਚੁੱਕੇ ਸੀ। 









ਵੀਡੀਓ ਸ਼ੇਅਰ ਕਰਦਿਆਂ ਗੁਰੂ ਰੰਧਾਵਾ ਨੇ ਕੈਪਸ਼ਨ 'ਚ ਲਿਖਿਆ, 'ਤੁਸੀਂ ਸਿਰਫ ਸ਼ੂਟਿੰਗ ਟਾਈਮ ਹੀ ਸ਼ਹਿਨਾਜ਼ ਗਿੱਲ ਨੂੰ ਦੇਖ ਸਕਦੇ ਹੋ। ਵੈਸੇ ਨਹੀਂ। ਚੰਦ ਨਿੱਕਲ ਰਿਹਾ ਹੈ 10 ਜਨਵਰੀ 2023 ਨੂੰ।' ਇੱਥੇ ਗੁਰੂ ਕਹਿ ਰਹੇ ਹਨ ਕਿ ਉਹ ਸ਼ਹਿਨਾਜ਼ ਨਾਲ 10 ਜਨਵਰੀ 2023 ਨੂੰ ਮਿਊਜ਼ਿਕ ਵੀਡੀਓ ਰਿਲੀਜ਼ ਕਰ ਰਹੇ ਹਨ। 


ਵੀਡੀਓ 'ਚ ਗੁਰੂ ਤੇ ਸ਼ਹਿਨਾਜ਼ ਦੀ ਰੋਮਾਂਟਿਕ ਕੈਮਿਸਟਰੀ
ਗੁਰੂ ਤੇ ਸ਼ਹਿਨਾਜ਼ ਦੋਵੇਂ ਹੀ ਇਸ ਵੀਡੀਓ 'ਚ ਬੇਹੱਦ ਪਿਆਰੇ ਲੱਗ ਰਹੇ ਹਨ। ਸ਼ਹਿਨਾਜ਼ ਨੇ ਪੀਚ ਕੱਲਰ ਦੀ ਥਾਈ ਸਲਿੱਟ ਡਰੈੱਸ ਪਹਿਨੀ ਹੋਈ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਦੀ ਲੱਤ ਦਿਖ ਰਹੀ ਸੀ, ਪਰ ਗੁਰੂ ਉਸ ਨੂੰ ਕੱਪੜੇ ਨਾਲ ਢਕਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਫੈਨਜ਼ ਕਹਿ ਰਹੇ ਹਨ ਕਿ ਦੋਵਾਂ ਦਰਮਿਆਨ ਇੱਕ ਪਿਆਰੇ ਰਿਸ਼ਤੇ ਦੀ ਸ਼ੁਰੂਆਤ ਹੋ ਗਈ ਹੈ।