Harbhajan Mann and Haraman Kaur Trolled: ਪੰਜਾਬੀ ਕਲਾਕਾਰਾਂ ਨੂੰ ਸੋਸ਼ਲ ਮੀਡੀਆ ਤੇ ਕਾਫ਼ੀ ਪਿਆਰ ਕੀਤਾ ਜਾਂਦਾ ਹੈ। ਪੰਜਾਬੀ ਸੈਲੇਬ੍ਰਿਟੀਜ਼ ਦੀ ਸੋਸ਼ਲ ਮੀਡੀਆ ਤੇ ਕਾਫ਼ੀ ਜ਼ਿਆਦਾ ਫ਼ੈਨ ਫ਼ਾਲੋਇੰਗ ਹੈ। ਲੋਕ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਚਹੇਤੇ ਸਟਾਰਜ਼ ਕੀ ਕਰਦੇ ਹਨ। ਅਜਿਹੇ `ਚ ਕਈ ਵਾਰ ਇਨ੍ਹਾਂ ਕਲਾਕਾਰਾਂ ਨੂੰ ਨਫ਼ਰਤ ਫੈਲਾਉਣ ਵਾਲੇ ਲੋਕਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਕਈ ਵਾਰ ਕੁੱਝ ਸੈਲੇਬਜ਼ ਇਸ ਨੂੰ ਹਲਕੇ `ਚ ਲੈਂਦੇ ਹਨ ਤੇ ਕਈ ਗੰਭੀਰਤਾ ਨਾਲ ਲੈਂਦੇ ਹਨ।
ਅਜਿਹਾ ਹੀ ਕਿੱਸਾ ਹੋਇਆ ਹੈ ਪੰਜਾਬੀ ਸਿੰਗਰ ਹਰਭਜਨ ਮਾਨ ਤੇ ਉਨ੍ਹਾਂ ਦੀ ਪਤਨੀ ਹਰਮਨ ਕੌਰ ਦੇ ਨਾਲ। ਜੀ ਹਾਂ, ਹਰਭਜਨ ਮਾਨ ਤੇ ਹਰਮਨ ਮਾਨ ਨੂੰ ਸੋਸ਼ਲ ਮੀਡੀਆ ਤੇ ਨਫ਼ਰਤ ਕਰਨ ਵਾਲੇ ਇੱਕ ਸ਼ਖਸ ਦਾ ਸਾਹਮਣਾ ਕਰਨਾ ਪਿਆ ਹੈ। ਪਰ ਜਿਸ ਖੂਬਸੂਰਤੀ ਦੇ ਨਾਲ ਹਰਮਨ ਨੇ ਇਸ ਨੂੰ ਸੰਭਾਲਿਆ, ਉਹ ਕਾਬਿਲੇ ਤਾਰੀਫ਼ ਹੈ।
ਹਰਮਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਹ ਪੋਸਟ ਆਪਣੇ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ, ਜਿਸ ਵਿੱਚ ਹਰਮਨ ਤੇ ਉਨ੍ਹਾਂ ਦੇ ਪਤੀ ਹਰਭਜਨ ਦੀ ਤਸਵੀਰ ਤੇ ਇੱਕ ਸ਼ਖਸ ਨੇ ਕਮੈਂਟ ਕੀਤਾ "ਬੁੱਢਾ ਬੁੱਢੀ"। ਜ਼ਾਹਰ ਹੈ ਕਿ ਇਹ ਕਮੈਂਟ ਪੜ੍ਹ ਕੇ ਉਨ੍ਹਾਂ ਨੂੰ ਥੋੜ੍ਹਾ ਬੁਰਾ ਲੱਗਿਆ ਹੋਵੇਗਾ, ਪਰ ਜਿਸ ਖੂਬਸੂਰਤੀ ਨਾਲ ਉਨ੍ਹਾਂ ਨੇ ਇਸ ਸ਼ਖਸ ਨੂੰ ਜਵਾਬ ਦਿਤਾ ਉਸ ਦੀ ਜਿੰਨੀਂ ਤਾਰੀਫ਼ ਕੀਤੀ ਜਾਵੇ ਘੱਟ ਹੈ।
ਹਰਮਨ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆਂ, "ਸਾਡੀ ਇਸ ਪੋਸਟ ਤੇ ਇਸ ਸ਼ਖਸ ਨੇ ਇਹ ਕਮੈਂਟ ਕੀਤਾ। ਮੈਂ ਇੱਕ ਗੱਲ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਸਮੇਂ ਦੇ ਨਾਲ ਸਾਡੀ ਉਮਰ ਵਧ ਰਹੀ ਹੈ ਤੇ ਇਸ ਦੇ ਲਈ ਅਸੀਂ ਹਰਗਿਜ਼ ਕਿਸੇ ਕੋਲੋਂ ਮੁਆਫ਼ੀ ਨਹੀਂ ਮੰਗਾਂਗੇ। ਕਿਉਂਕਿ ਸਾਨੂੰ ਪਤਾ ਹੈ ਕਿ ਇੱਥੇ ਤੱਕ ਪਹੁੰਚਣ ਲਈ ਅਸੀਂ ਕਿੰਨੀ ਮੇਹਨਤ ਕੀਤੀ ਹੈ।"
ਹਰਮਨ ਕੌਰ ਨੇ ਜਿੰਮ `ਚ ਵਰਕਆਊਟ ਕਰਦੇ ਸ਼ੇਅਰ ਕੀਤੀ ਵੀਡੀਓ
ਇਸ ਤੋਂ ਬਾਅਦ ਹਰਮਨ ਕੌਰ ਨੇ ਬਿਨਾਂ ਕਿਸੇ ਮੇਕਅੱਪ ਦੇ ਆਪਣੇ ਜਿੰਮ ਵਾਲਾ ਲੁੱਕ ਸਭ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਹ ਜਿੰਮ `ਚ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫ਼ੀ ਪਸੰਦ ਆਇਆ ਹੈ।
ਇਸ ਪੋਸਟ ;ਤੇ ਹਰਮਨ ਦੇ ਪਤੀ ਹਰਭਜਨ ਮਾਨ ਨੇ ਕਮੈਂਟ ਕਰ ਹਰਮਨ ਦਾ ਹੌਸਲਾ ਵਧਾਇਆ ਹੈ। ਹਰਭਜਨ ਮਾਨ ਨੇ ਆਪਣੀ ਪਤਨੀ ਦੇ ਵੀਡੀਓ ਤੇ ਕਮੈਂਟ ਕੀਤਾ, "ਤੇਰੇ ਉੱਤੇ ਮਾਣ ਹੈ।"
ਕਾਬਿਲੇਗ਼ੌਰ ਹੈ ਕਿ ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਜੁੜੀ ਹਰ ਵੀਡੀਓ ਤੇ ਫ਼ੋਟੋ ਨੂੰ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।