Harbhajan Mann Wife Harman Kaur: ਪੰਜਾਬੀ ਹਰਭਜਨ ਮਾਨ ਇੰਨੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਉਨ੍ਹਾਂ ਦੀ ਐਲਬਮ ਦੇ ਸਾਰੇ ਗਾਣੇ ਰਿਲੀਜ਼ ਹੋ ਗਏ ਹਨ। ਹਰਭਜਨ ਮਾਨ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਹਰਮਨ ਕੌਰ ਵੀ ਕਾਫੀ ਲਾਈਮਲਾਈਟ ‘ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਹਰਮਨ ਕੌਰ ਦੀ ਖੂਬਸੂਰਤੀ ਦੇ ਕਾਇਲ ਹਨ। 


ਹਰਮਨ ਕੌਰ ਇੰਨੀਂ ਦਿਨੀਂ ਇੰਗਲੈਂਡ ‘ਚ ਛੁੱਟੀਆਂ ਮਨਾ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਤਾਜ਼ਾ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਹਰਮਨ ਲਡੰਨ ਦੀਆਂ ਸੜਕਾਂ ‘ਤੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਦਸ ਦਸੀਏ ਕਿ ਕ੍ਰਿਸਮਸ ਸੀਜ਼ਨ ਕਰਕੇ ਲੰਡਨ ਦੁਲਹਨ ਵਾਂਗ ਸਜਿਆ ਹੋਇਆ ਹੈ। ਹਰਮਨ ਨੇ ਇਹ ਨਜ਼ਾਰਾ ਵੀਡੀਓ ‘ਚ ਦਿਖਾਇਆ ਹੈ। ਇਨ੍ਹਾਂ ਵਿੱਚੋਂ ਕਾਫੀ ਤਸਵੀਰਾਂ ‘ਚ ਹਰਮਨ ਆਪਣੀ ਧੀ ਨਾਲ ਵੀ ਦਿਖਾਈ ਦੇ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਹਰਮਨ ਨੇ ਕੈਪਸ਼ਨ ‘ਚ ਲਿਖਿਆ, “ਆਹ! ਛੁੱਟੀਆਂ ਲਈ ਲੰਡਨ ਮੇਰੀ ਫੇਵਰੇਟ ਜਗ੍ਹਾ ਹੈ। ਖਾਸ ਕਰਕੇ ਕ੍ਰਿਸਮਸ ਸੀਜ਼ਨ ‘ਚ। ਇਸ ਸ਼ਹਿਰ ਨੂੰ ਪਤਾ ਹੈ ਕਿ ਇਸ ਸੀਜ਼ਨ ਨੂੰ ਸਾਲ ਦਾ ਸਭ ਤੋਂ ਖੂਬਸੂਰਤ ਸੀਜ਼ਨ ਕਿਵੇਂ ਬਣਾਉਣਾ ਹੈ। ਆਪਣੀ ਅਗਲੀ ਲੰਡਨ ਯਾਤਰਾ ਦਾ ਬੇਸਵਰੀ ਨਾਲ ਇੰਤਜ਼ਾਰ ਰਹੇਗਾ।”









ਦਸ ਦਈਏ ਕਿ ਹਰਮਨ ਕੌਰ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਨ੍ਹਾਂ ਦੇ ਇਕੱਲੇ ਇੰਸਟਾਗ੍ਰਾਮ ‘ਤੇ 49 ਹਜ਼ਾਰ ਫਾਲੋਅਰਜ਼ ਹਨ। ਉਹ ਆਪਣੇ ਫੈਨਜ਼ ਨਾਲ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਉਨ੍ਹਾਂ ਦੀ ਖੂਬਸੂਰਤੀ ਤੇ ਸਟਾਇਲਿਸ਼ ਅੰਦਾਜ਼ ਦੇ ਕਾਇਲ ਹਨ।