Punjabi Singer Harnoor Tribute To Sidhu Moose Wala: ਪੰਜਾਬੀ ਗਾਇਕ ਹਰਨੂਰ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹਰਨੂਰ ਦਾ ਹਾਲ ਹੀ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ।
ਦਰਅਸਲ, ਹਾਲ ਹੀ 'ਚ ਹਰਨੂਰ ਪਾਕਿਸਤਾਨ ਦੇ ਲਾਹੌਰ 'ਚ ਲਾਈਵ ਸ਼ੋਅ ਕਰਨ ਗਿਆ ਸੀ। ਇਸ ਦੌਰਾਨ ਉਹ ਸਟੇਜ 'ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਿਆ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ 'ਮੈਂ ਉਸ ਨੂੰ ਬਹੁਤ ਯਾਦ ਕਰਦਾ ਹਾਂ। ਬਾਈ ਜੇ ਤੂੰ ਦੇਖ ਰਿਹਾ ਹੈਂ ਤਾਂ ਸੁਣ ਲੈ ਅਸੀਂ ਸਭ ਤੈਨੂੰ ਪਿਆਰ ਕਰਦੇ ਹਾਂ।' ਇਸ ਤੋਂ ਬਾਅਦ ਉਸ ਨੇ ਸਟੇਜ 'ਤੇ ਸਿੱਧੂ ਮੂਸੇਵਾਲਾ ਦਾ ਗਾਣਾ 'ਐਵਰੀਬੌਡੀ ਹਰਟਸ' ਵੀ ਗਾਇਆ। ਦੱਸ ਦਈਏ ਕਿ ਇਹ ਵੀਡੀਓ 'ਇੰਸਟੈਂਟ ਪਾਲੀਵੁੱਡ' ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਹਰਨੂਰ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਹ ਇੰਡਸਟਰੀ 'ਚ ਇੱਕ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੂੰ 'ਵਾਲੀਆਂ', 'ਮੂਨਲਾਈਟ', 'ਪਰਸ਼ਾਵਾਂ', ਚੰਨ ਵੇਖਿਆ, 'ਫੇਸ ਟੂ ਫੇਸ' ਵਰਗੇ ਗਾਣਿਆਂ ਲਈ ਜਾਣਿਆ ਜਾਂਦਾ ਹੈ। ਉਸ ਦਾ ਗਾਣਾ ਵਾਲੀਆਂ ਉਸ ਦੇ ਕਰੀਅਰ ਦਾ ਮੀਲ ਪੱਥਰ ਸਾਬਤ ਹੋਇਆ ਸੀ। ਇਸ ਗਾਣੇ ਨੂੰ ਯੂਟਿਊਬ 'ਤੇ 27 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਗਾਣੇ ਨੇ ਕਾਫੀ ਰਿਕਾਰਡ ਵੀ ਬਣਾਏ ਸੀ।
ਗੱਲ ਕਰੀਏ ਹਰਨੂਰ ਦੀ ਪਰਸਨਲ ਲਾਈਫ ਬਾਰੇ ਤਾਂ ਉਸ ਜਨਮ 1997 'ਚ ਤਰਨ ਤਾਰਨ 'ਚ ਹੋਇਆ ਸੀ। ਉਸ ਨੇ 12ਵੀਂ ਤੱਕ ਦੀ ਪੜ੍ਹਾਈ ਤਰਨ ਤਾਰਨ ਦੇ ਸਕੂਲ ਤੋਂ ਹੀ ਕੀਤੀ ਅਤੇ ਬਾਅਦ 'ਚ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਚਲਾ ਗਿਆ। ਉਸ ਨੇ ਆਪਣਾ ਗਾਇਕੀ ਦਾ ਕਰੀਅਰ 2020 'ਚ ਸ਼ੁਰੂ ਕੀਤਾ ਸੀ। ਬਹੁਤ ਥੋੜ੍ਹੇ ਹੀ ਸਮੇਂ 'ਚ ਉਸ ਨੇ ਆਪਣੀ ਪਛਾਣ ਬਣਾ ਲਈ ਹੈ।