Inderjit Nikku Family: ਪੰਜਾਬੀ ਗਾਇਕ ਇੰਦਰਜੀਤ ਨਿੱਕੂ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੇ ਹਨ। ਜਦੋਂ ਤੋਂ ਗਾਇਕ ਨੇ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਉਹ ਚਰਚਾ ਵਿੱਚ ਹਨ। ਇਸ ਦੇ ਨਾਲ ਨਾਲ ਇੰਦਰਜੀਤ ਨਿੱਕੂ ਸੋਸ਼ਲ ਮੀਡੀਆ 'ਤੇ ਵੀ ਫੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ।
ਇੰਦਰਜੀਤ ਨਿੱਕੂ ਨੇ ਹਾਲ ਹੀ 'ਚ ਆਪਣੀ ਪਤਨੀ ਨਾਲ ਸੋਸ਼ਲ ਮੀਡੀਆ ;ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਨਿੱਕੂ ਨੇ ਪਤਨੀ ਲਈ ਖੂਬਸੂਰਤ ਕੈਪਸ਼ਨ ਵੀ ਲਿਖੀ। ਨਿੱਕੂ ਨੇ ਕਿਹਾ, 'ਤੂੰ ਜ਼ਿੰਦਗੀ 'ਚ ਆ ਕੇ ਮੇਰੀ ਜ਼ਿੰਦਗੀ ਸੰਵਾਰੀ ਹੈ। ਲਵ ਯੂ ਮੇਰੀ ਚੁਲਬੁਲੀ।'
ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਪੰਜਾਬੀ ਇੰਡਸਟਰੀ ਦੇ ਜਾਣੇ ਮਾਣੇ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਪਰ ਨਿੱਕੂ 'ਤੇ ਬੁਰਾ ਦੌਰ ਆਇਆ, ਜਦੋਂ ਉਨ੍ਹਾਂ ਕੋਲ ਨਾ ਤਾਂ ਕੰਮ ਸੀ ਤੇ ਨਾ ਹੀ ਪੈਸਾ। ਇਸ ਤੋਂ ਬਾਅਦ ਉਹ ਨਿਰਾਸ਼ ਹੋ ਕੇ ਬਾਬੇ ਦੇ ਦਰਬਾਰ 'ਚ ਗਏ ਅਤੇ ਰੋਂਦੇ ਹੋਏ ਆਪਣੇ ਬੁਰੇ ਹਾਲਾਤ ਬਿਆਨ ਕੀਤੇ ਸੀ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਪੂਰਾ ਪੰਜਾਬ ਤੇ ਨਾਲ ਹੀ ਪੰਜਾਬੀ ਇੰਡਸਟਰੀ ਉਨ੍ਹਾਂ ਦੇ ਸਮਰਥਨ 'ਚ ਖੜੀ ਨਜ਼ਰ ਆਈ ਸੀ। ਇੰਦਰਜੀਤ ਨਿੱਕੂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਗਾਇਕ ਦੀ ਈਪੀ ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਦੀਪ ਸਿੱਧੂ ਨੂੰ ਭੁੱਲ ਗਈ ਪੰਜਾਬੀ ਇੰਡਸਟਰੀ, 1-2 ਕਲਾਕਾਰਾਂ ਨੂੰ ਛੱਡ ਕਿਸੇ ਨੇ ਨਹੀਂ ਦਿੱਤੀ ਸ਼ਰਧਾਂਜਲੀ