Inderjit Nikku Shares Photo With Wife: ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਨਿੱਕੂ ਕਹਿੰਦੇ ਹਨ ਕਿ ਉਹ ਡਿੱਗ ਕੇ ਮੁੜ ਤੋਂ ਉੱਠੇ ਹਨ ਇਸ ਕਰਕੇ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਨਵੀਂ ਪਾਰੀ ਹੈ। ਆਪਣੀ ਇਸ ਨਵੀਂ ਜ਼ਿੰਦਗੀ ਤੋਂ ਨਿੱਕੂ ਖਾਸੇ ਖੁਸ਼ ਨਜ਼ਰ ਆ ਰਹੇ ਹਨ। ਇਸ ਦਾ ਪਤਾ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ।


ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਪਤਨੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਹੀ ਹੈ। ਖਾਸ ਕਰਕੇ ਤਸਵੀਰ ਦੀ ਕੈਪਸ਼ਨ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇੰਦਰਜੀਤ ਨਿੱਕੂ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਮੇਰਾ ਪਿਆਰ, ਮੇਰੀ ਜ਼ਿੰਦਗੀ। ਹਮੇਸ਼ਾ ਮੇਰਾ ਸਾਥ ਦੇਣ ਲਈ ਤੇਰਾ ਧੰਨਵਾਦ ਸੋਹਣੇ।"









ਨਿੱਕੂ ਦੀ ਇਸ ਤਸਵੀਰ ਤੇ ਉਨ੍ਹਾਂ ਦੇ ਫ਼ੈਨਜ਼ ਰੱਜ ਕੇ ਪਿਆਰ ਦੀ ਬਰਸਾਤ ਕਰ ਰਹੇ ਹਨ। ਉਨ੍ਹਾਂ ਦੇ ਫ਼ੈਨਜ਼ ਨਿੱਕੂ ਦੀ ਪਤਨੀ ਨੂੰ ਕਮੈਂਟਸ ਵਿੱਚ `ਭਾਬੀ` ਕਹਿ ਕੇ ਸਬੰਧਨ ਕਰ ਰਹੇ ਹਨ। 


ਕਾਬਿਲੇਗ਼ੌਰ ਹੈ ਕਿ ਨਿੱਕੂ ਹਾਲ ਹੀ `ਚ ਇੱਕ ਬਾਬੇ ਦੇ ਦਰਬਾਰ `ਚ ਆਪਣੀਆਂ ਸਮੱਸਿਆਵਾਂ ਲੈਕੇ ਪਹੁੰਚੇ ਸੀ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੋਇਆ ਸੀ। ਇਸ ਵੀਡੀਓ `ਚ ਨਿੱਕੂ ਦੀ ਪਤਨੀ ਵੀ ਉਨ੍ਹਾ ਦੇ ਨਾਲ ਨਜ਼ਰ ਆ ਰਹੀ ਸੀ। ਨਿੱਕੂ ਬਾਬੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੋ ਰੋ ਕੇ ਦੱਸ ਰਹੇ ਸੀ। ਉਸ ਤੋਂ ਬਾਅਦ ਨਿੱਕੂ ਦੇ ਸਮਰਥਨ `ਚ ਪੂਰਾ ਪੰਜਾਬ ਖੜਾ ਹੋਇਆ ਸੀ। ਇਹੀ ਨਹੀਂ ਪੰਜਾਬੀ ਇੰਡਸਟਰੀ ਦੇ ਵੱਡੇ ਬੈਨਰਾਂ ਨੇ ਨਿੱਕੂ ਨਾਲ ਗਾਣੇ ਵੀ ਰਿਕਾਰਡ ਕੀਤੇ ਸੀ। ਇਸ ਤੋਂ ਬਾਅਦ ਹੁਣ ਨਿੱਕੂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਹੈ। ਉਹ ਆਪਣੀ ਜ਼ਿੰਦਗੀ ਦੇ ਇਸ ਨਵੇਂ ਦੌਰ ਨੂੰ ਕਾਫ਼ੀ ਐਨਜੁਆਏ ਕਰ ਰਹੇ ਹਨ।