Jasbir Jassi New Song Out Now: ਪੰਜਾਬੀ ਗਾਇਕ ਜਸਬੀਰ ਜੱਸੀ ਇੰਨੀਂ ਦਿਨੀਂ ਖੂਬ ਸੁਰਖੀਆਂ `ਚ ਹਨ। ਪਿਛਲੇ ਦਿਨੀਂ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਸੀ। ਉੱਥੇ ਉਨ੍ਹਾਂ ਨੇ ਪੰਜਾਬ `ਚ ਡੇਰਾਵਾਦ `ਤੇ ਤਿੱਖੇ ਨਿਸ਼ਾਨੇ ਲਾਏ ਸੀ। ਹੁਣ ਜਸਬੀਰ ਜੱਸੀ ਆਪਣੇ ਨਵਾਂ ਗਾਣੇ ਕਰਕੇ ਮੁੜ ਚਰਚਾ ਵਿੱਚ ਆ ਗਏ ਹਨ। ਜੀ ਹਾਂ, ਗਾਇਕ ਦਾ ਗਾਣਾ `ਮਾਫ਼ ਕਰੀ ਬਾਬਾ ਨਾਨਕਾ` ਰਿਲੀਜ਼ ਹੋ ਚੁੱਕਿਆ ਹੈ ਅਤੇ ਪੰਜਾਬੀਆਂ ਦਾ ਦਿਲ ਜਿੱਤ ਰਿਹਾ ਹੈ। ਕਿਉਂਕਿ ਇਸ ਗੀਤ ਦੇ ਬੋਲ ਬਹੁਤ ਹੀ ਖੂਬਸੂਰਤ ਤੇ ਅਰਥ ਭਰਪੂਰ ਹਨ। ਲੋਕਾਂ ਨੂੰ ਇਹ ਗੀਤ ਕਾਫ਼ੀ ਪਸੰਦ ਆ ਰਿਹਾ ਹੈ। ਜੱਸੀ ਦੇ ਮੁਤਾਬਕ ਇਹ ਗੀਤ ਉਨ੍ਹਾਂ ਦੇ ਦਿਲ ਦੇ ਬਹੁਤ ਨੇੜੇ ਹੈ। ਇਸ ਦਾ ਪਤਾ ਗਾਇਕ ਦੀ ਸੋਸ਼ਲ ਮੀਡੀਆ ਪੋਸਟ ਤੋਂ ਲੱਗਦਾ ਹੈ। 


ਜਸਬੀਰ ਜੱਸੀ ਨੇ ਗੀਤ ਰਿਲੀਜ਼ ਕਰਨ ਤੋਂ ਇੱਕ ਦਿਨ ਪਹਿਲਾਂ ਇਸ ਦਾ ਪੋਸਟਰ ਸ਼ੇਅਰ ਕੀਤਾ ਸੀ। ਇਸ ਦੇ ਨਾਲ ਹੀ ਕੈਪਸ਼ਨ `ਚ ਉਨ੍ਹਾਂ ਨੇ ਇੱਕ ਲੰਬਾ ਚੌੜਾ ਨੋਟ ਵੀ ਲਿਖਿਆ ਸੀ। ਜੱਸੀ ਨੇ ਲਿਖਿਆ ਸੀ, "ਗੁਰੂ ਨਾਨਕ ਸਮੁੱਚੀ ਕਾਇਨਾਤ ਨੂੰ ਜੋੜਦੀ ਇੱਕ “ਰੂਹਾਨੀ ਸੋਚ” ਹੈ। ਕਣ ਤੋਂ ਬ੍ਰਹਿਮੰਡ ਸਭ ਨਾਨਕ ਹੀ ਨਾਨਕ ਹੈ, ਸਾਡੇ ਅੰਦਰ ਵੀ। ਮੈਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੈ ਕਿ ਸਾਡਾ ਸਮਾਜ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ੀ ਸੋਚ ਤੇ ਉਚਿਤ ਤਰੀਕੇ ਨਾਲ ਨਹੀਂ ਚੱਲ ਰਿਹਾ। ਗੁਰਪੁਰਬ ਦੇ ਪਾਵਨ ਦਿਹਾੜੇ ਤੇ ਮੇਰੀ ਤਿੱਲ ਫੁੱਲ ਕੋਸ਼ਿਸ਼ ਹੈ “ਮਾਫ਼ ਕਰੀਂ ਬਾਬਾ ਨਾਨਕਾ”।


ਸੋ ਕਿਉ ਮੰਦਾ ਆਖੀਐ , ਜਿਤੁ ਜੰਮਹਿ ਰਾਜਾਨ।


ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ।


ਗੁਰੂ ਨਾਨਕ ਦੇਵ ਜੀ ਨੇ ਕੁਦਰਤ, ਔਰਤ ਦਾ ਸਤਿਕਾਰ, ਊਚ ਨੀਚ, ਸੱਚਾਈ ਅਨੇਕਾਂ ਸਿੱਖਿਆਵਾਂ ਨਾਲ ਸਾਨੂੰ ਨਿਵਾਜਿਆ ਹੈ। ਕੁਵਿੰਦਰ ਚਾਂਦ ਜੀ ਨੇ ਮੇਰੀ ਬੇਨਤੀ ਤੇ ਇਹ ਬੋਲ ਲਿਖੇ ਜੋ ਕਿ ਅੱਜ ਦੇ ਸਮੇਂ ਲਈ ਬਹੁਤ ਢੁਕਵੇਂ ਹਨ। ਮੈਂ ਅਰਦਾਸ ਕਰਦਾ ਹਾਂ ਕਿ ਔਗੁਣਾਂ ਦੀ ਮਾਫ਼ੀ ਮੰਗਦੇ ਹੋਏ, ਸਭ ਦੀ ਜ਼ਿੰਦਗੀ ਵਿੱਚ ਗੁਣਾਂ ਦੀ ਬਖਸ਼ਿਸ਼ ਹੋਵੇ। ਚੜ੍ਹਦੀ ਕਲਾ ਵਿੱਚ ਰਹੋ।"









ਦਸ ਦਈਏ ਕਿ ਇਹ ਗੀਤ ਨੂੰ ਜਸਬੀਰ ਜੱਸੀ ਨੇ ਆਪਣੀ ਅਵਾਜ਼ ਨਾਲ ਸਜਾਇਆ ਹੈ। ਇਸ ਗੀਤ ਦੇ ਬੋਲ ਲਿਖੇ ਹਨ ਕਲਵਿੰਦਰ ਚਾਂਦ ਨੇ। ਇਸ ਗੀਤ ਦੇ ਬੋਲ ਅੱਜ ਦੇ ਸਮੇਂ ਦੇ ਮੁਤਾਬਕ ਬਿਲਕੁਲ ਢੁਕਵੇਂ ਹਨ। ਸੁਣੋ ਜੱਸੀ ਦਾ ਗਾਇਆ ਇਹ ਗੀਤ।



ਜ਼ਿਕਰਯੋਗ ਹੈ ਕਿ ਜਸਬੀਰ ਜੱਸੀ ਪੰਜਾਬੀ ਇੰਡਸਟਰੀ `ਚ 2 ਦਹਾਕਿਆਂ ਤੋਂ ਐਕਟਿਵ ਹਨ। ਆਪਣੀ ਗਾਇਕੀ ਦੇ ਕਰੀਅਰ `ਚ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦਾ ਗੀਤ `ਦਿਲ ਲੈ ਗਈ ਕੁੜੀ` ਅੱਜ ਵੀ ਲੋਕਾਂ ਦੇ ਦਿਲਾਂ ਤੋਂ ਉੱਤਰਿਆ ਨਹੀਂ ਹੈ। ਇਸ ਦੇ ਨਾਲ ਹੀ ਕਾਫ਼ੀ ਸਮੇਂ ਬਾਅਦ ਜੱਸੀ ਆਪਣਾ ਕੋਈ ਨਵਾਂ ਗੀਤ ਲੈਕੇ ਆਏ ਹਨ। ਜੋ ਕਿ ਪੰਜਾਬੀਆਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ।