Jasbir Jassi Shares Picture With Nawazuddin Siddiqui: ਪੰਜਾਬੀ ਗਾਇਕ ਜਸਬੀਰ ਜੱਸੀ ਹਮੇਸ਼ਾ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਰਹਿੰਦੇ ਹਨ। ਇਸ ਦੇ ਨਾਲ ਨਾਲ ਗਾਇਕ ਨੂੰ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣਿਆ ਜਾਂਦਾ ਹੈ। ਕਿਉਂਕਿ ਉਹ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਖੁੱਲ ਕੇ ਆਪਣੇ ਰਾਏ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੀ। ਹੁਣ ਜਸਬੀਰ ਜੱਸੀ ਫਿਰ ਤੋਂ ਸੁਰਖੀਆਂ ‘ਚ ਆ ਗਏ ਹਨ। ਦਰਅਸਲ, ਜਸਬੀਰ ਜੱਸੀ ਇਸ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ਵਿੱਚ ਹਨ। ਜੱਸੀ ਨੇ ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿਦੀਕੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੇ ਦਿੱਗਜ ਗਾਇਕ ਮੋਹਿਤ ਚੌਹਾਨ ਵੀ ਨਜ਼ਰ ਆ ਰਹੇ ਹਨ।
ਜਸਬੀਰ ਜੱਸੀ ਨੇ ਨਵਾਜ਼ੂਦੀਨ ਸਿਦੀਕੀ ਨਾਲ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਜੰਮ ਕੇ ਐਕਟਰ ਦੀ ਤਾਰੀਫ ਕੀਤੀ। ਜੱਸੀ ਨੇ ਲਿਖਿਆ, “ਸਟਾਰ ਤਾਂ ਕਈ ਵਾਰ ਲੋਕ ਕਿਸਮਤ ਨਾਲ ਵੀ ਬਣ ਜਾਂਦੇ ਨੇ, ਪਰ ਬੁੱਧੀਜੀਵੀ, ਚਮਕਦਾਰ ਹੋਣ ਲਈ ਮੇਹਨਤ ਕਰਨੀ ਪੈਂਦੀ ਹੈ। ਇਸ ਵਿੱਚ ਕਿੰਨੀਂ ਐਨਰਜੀ ਲੱਗਦੀ ਹੈ। ਬੜੇ ਉਸਤਾਦ ਲੋਕਾਂ ਨਾਲ ਬੈਠਣਾ ਪੈਂਦਾ ਹੈ।” ਜੱਸੀ ਨੇ ਅੱਗੇ ਲਿਖਿਆ, “ਨਵਾਜ਼ੂਦੀਨ ਸਿਦੀਕੀ ਤੇ ਮੋਹਿਤ ਚੌਹਾਨ ਦੋਵੇਂ ਸਟਾਰਜ਼ ਨਾਲ ਮਿਲ ਕੇ ਮਜ਼ਾ ਆ ਗਿਆ, ਇੰਨੀਂ ਕਲਾ ਤੇ ਇੰਨੀਂ ਨਿਮਰਤਾ।” ਦੇਖੋ ਜੱਸੀ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਨੇ ਕਥਾਕਾਰ ਸੰਮੇਲਨ ;ਚ ਹਿੱਸਾ ਲਿਆ ਸੀ। ਇਸ ਵਿੱਚ ਭਾਰਤੀ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਇਸ ਈਵੈਂਟ ‘ਚ ਜੱਸੀ ਨੇ ਪਰਫਾਰਮ ਕੀਤਾ ਸੀ। ਇਸ ਦੇ ਨਾਲ ਨਾਲ ਹਾਲ ਹੀ ‘ਚ ਜੱਸੀ ਦਾ ਨਵਾਂ ਗਾਣਾ ‘ਮਾਫ ਕਰੀਂ ਬਾਬਾ ਨਾਨਕਾ’ ਰਿਲੀਜ਼ ਹੋਇਆ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।