Jazzy B Kulwinder Billa Singing Kuldeep Manak Song: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਗਾਇਕ ਨੇ ਇੰਡਸਟਰੀ 'ਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਜੈਜ਼ੀ ਬੀ ਦਾ ਇੱਕ ਵੀਡੀਓ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਛਾਇਆ ਹੋਇਆ ਹੈ।


ਜੈਜ਼ੀ ਬੀ ਇਸ ਵੀਡੀਓ 'ਚ ਗਾਇਕ ਕੁਲਵਿੰਦਰ ਬਿੱਲਾ ਦੇ ਨਾਲ ਨਜ਼ਰ ਆ ਰਹੇ ਹਨ। ਇਸ ਦੌਰਾਨ ਦੋਵੇਂ ਗਾਇਕਾਂ ਨੇ ਪੰਜਾਬੀ ਗਾਇਕ ਕੁਲਦੀਪ ਮਾਣਕ ਦੀ ਇੱਕ ਕਲੀ ਗਾਈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਜਣੇ ਇਹ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ 'ਤੇਰੇ ਟਿੱਲੇ ਤੋਂ ਸੂਰਤ ਦਿਸਦੀ ਆ ਹੀਰ ਦੀ।' ਦੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਕੁਲਦੀਪ ਮਾਣਕ ਨੂੰ ਆਪਣਾ ਉਸਤਾਦ ਮੰਨਦੇ ਹਨ। ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਕੁਲਦੀਪ ਮਾਣਕ ਤੋਂ ਹੀ ਲਈ ਸੀ। ਉਹ ਅਕਸਰ ਕੁਲਦੀਪ ਮਾਣਕ ਦੇ ਸਟੇਜ ਸ਼ੋਅਜ਼ 'ਤੇ ਉਨ੍ਹਾਂ ਦੇ ਨਾਲ ਹੀ ਨਜ਼ਰ ਆਉਂਦੇ ਹੁੰਦੇ ਸੀ। 


ਵਰਕ ਫਰੰਟ ਦੀ ਗੱਲ ਕਰੀਏ ਤਾਂ ਜੈਜ਼ੀ ਬੀ ਨੇ ਹਾਲ ਹੀ 'ਚ ਇੰਡਸਟਰੀ ਵਿੱਚ ਆਪਣੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਉਨ੍ਹਾਂ ਨੇ 1993 'ਚ ਐਲਬਮ 'ਘੁੱਗੀਆਂ ਦਾ ਜੋੜਾ' ਤੋਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਦੇ ਨਾਲ ਨਾਲ ਜੈਜ਼ੀ ਬੀ ਨੇ ਐਕਟਿੰਗ 'ਚ ਵੀ ਹੱਥ ਅਜ਼ਮਾਇਆ ਹੈ। ਉਨ੍ਹਾਂ ਨੇ 'ਲੱਕੀ ਦੀ ਅਨਲੱਕੀ ਸਟੋਰੀ' ਤੋਂ ਪੰਜਾਬੀ ਫਿਲਮਾਂ 'ਚ ਡੈਬਿਊ ਕੀਤਾ ਸੀ। ਹਾਲ ਹੀ 'ਚ ਜੈਜ਼ੀ ਬੀ ਨੇ ਮੁੜ ਤੋਂ 'ਸਨੋਮੈਨ' ਫਿਲਮਾਂ ਨਾਲ ਪੰਜਾਬੀ ਇੰਡਸਟਰੀ 'ਚ ਐਕਟਰ ਵਜੋਂ ਵਾਪਸੀ ਕੀਤੀ ਸੀ। 


ਦੂਜੇ ਪਾਸੇ ਕੁਲਵਿੰਦਰ ਬਿੱਲਾ ਦੀ ਫਿਲਮ 'ਚੱਲ ਜਿੰਦੀਏ' ਦਾ ਟੀਜ਼ਰ ਵੀ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਦੀ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ। ਇਸ ਫਿਲਮ 'ਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ ਤੇ ਕੁਲਵਿੰਦਰ ਬਿੱਲਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਲੋਕਾਂ ਦੇ ਘਰਾਂ ਦੇ ਬਾਹਰ ਕਰਦੇ ਸੀ ਟੂਣਾ, ਮਾਂ ਨੇ ਖੋਲ੍ਹ ਦਿੱਤੀ ਕਪਿਲ ਦੀ ਪੋਲ