Happy Birthday Jazzy B: ਪੰਜਾਬੀ ਸਿੰਗਰ ਤੇ ਐਕਟਰ ਜੈਜ਼ੀ ਬੀ ਅੱਜ ਯਾਨਿ 1 ਅਪ੍ਰੈਲ ਨੂੰ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਜੈਜ਼ੀ ਬੀ ਦਾ ਜਨਮ 1 ਅਪ੍ਰੈਲ 1975 ਨੂੰ ਜਲੰਧਰ 'ਚ ਹੋਇਆ ਸੀ। ਪਰ ਜਦੋਂ ਉਹ 5 ਸਾਲਾਂ ਦੇ ਸੀ, ਤਾਂ ਉਨ੍ਹਾਂ ਦਾ ਪਰਿਵਾਰ ਕੈਨੇਡਾ ਦੇ ਸਰੀ 'ਚ ਸ਼ਿਫਟ ਹੋ ਗਿਆ ਸੀ।
ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ 'ਚ ਚੱਲਿਆ ਕਰਨ ਔਜਲਾ ਦਾ ਗਾਣਾ, ਖੁਸ਼ੀ 'ਚ ਗਾਇਕ ਨੇ ਦਿੱਤਾ ਇਹ ਰਿਐਕਸ਼ਨ, ਦੇਖੋ ਵੀਡੀਓ
ਜੈਜ਼ੀ ਬੀ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਗਾਇਕ ਨੇ ਪੰਜਾਬੀ ਇੰਡਸਟਰੀ 'ਚ ਆਪਣੇ ਗਾਇਕੀ ਦੇ ਕਰੀਅਰ ਦੇ 30 ਸਾਲ ਪੂਰੇ ਕੀਤੇ ਹਨ। ਇਸੇ ਖਾਸ ਮੌਕੇ 'ਤੇ ਜੈਜ਼ੀ ਬੀ ਨੇ ਆਪਣੀ ਐਲਬਮ 'ਬੋਰਨ ਰੈੱਡੀ' ਵੀ ਰਿਲੀਜ਼ ਕੀਤੀ ਹੈ। ਹੁਣ ਗਾਇਕ ਨੇ ਆਪਣੇ ਜਨਮਦਿਨ ਮੌਕੇ ਫੈਨਜ਼ ਇੱਕ ਹੋਰ ਖਾਸ ਤੋਹਫਾ ਦਿੱਤਾ ਹੈ। ਜੀ ਹਾਂ, ਜੈਜ਼ੀ ਬੀ ਨੇ ਆਪਣੇ ਜਨਮਦਿਨ ਮੌਕੇ ਆਪਣੇ ਗਾਣੇ '25 ਸਾਲ' ਦੀ ਵੀਡੀਓ ਰਿਲੀਜ਼ ਕੀਤੀ ਹੈ। ਉਨ੍ਹਾਂ ਦੀ ਇਹ ਵੀਡੀਓ ਤੁਸੀਂ ਯੂਟਿਊਬ 'ਤੇ ਦੇਖੋ ਸਕਦੇ ਹੋ।
ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਕਿਹਾ, 'ਭੰਗੜਾ ਕਿੰਗ ਤੇ ਸਟਾਈਲਿਸ਼ ਗਾਇਕ ਜੈਜ਼ੀ ਬੀ ਨੇ ਆਪਣੇ ਜਨਮਦਿਨ 'ਤੇ ਦਰਸ਼ਕਾਂ ਨੂੰ ਖਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਆਪਣਾ ਨਵਾਂ ਗਾਣਾ '25 ਸਾਲ' ਰਿਲੀਜ਼ ਕੀਤਾ ਹੈ।' ਦੇਖੋ ਇਹ ਵਡਿੀਓ:
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਨੇ ਆਪਣੀ ਗਾਇਕੀ ਦਾ ਕਰੀਅਰ ਸਾਲ 1993 'ਚ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਪਹਿਲੀ 'ਘੁੱਗੀਆਂ ਦਾ ਜੋੜਾ' ਸੀ। ਇਸ ਐਲਬਮ ਨਾਲ ਜੈਜ਼ੀ ਬੀ ਨੂੰ ਖੂਬ ਪ੍ਰਸਿੱਧੀ ਮਿਲੀ ਸੀ। ਜੈਜ਼ੀ ਬੀ ਲਗਾਤਾਰ 30 ਸਾਲਾਂ ਤੋਂ ਆਪਣੇ ਗੀਤਾਂ ਤੇ ਐਲਬਮਾਂ ਰਾਹੀਂ ਫੈਨਜ਼ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਗੀਤ ਅੱਜ ਵੀ ਸਦਾਬਹਾਰ ਹਨ। ਇਸ ਦੇ ਨਾਲ ਨਾਲ ਜੈਜ਼ੀ ਬੀ ਫਿਲਮਾਂ ਦੀ ਦੁਨੀਆ 'ਚ ਵੀ ਖੂਬ ਧਮਾਲਾਂ ਪਾਈਆ ਹਨ। ਉਨ੍ਹਾਂ ਨੇ ਕਈ ਫਿਲਮਾਂ 'ਚ ਐਕਟਿੰਗ ਕੀਤੀ ਹੈ।