Jazzy B New Album: ਪੰਜਾਬੀ ਗਾਇਕ ਜੈਜ਼ੀ ਬੀ ਇੰਨੀਂ ਦਿਨੀਂ ਲਾਈਮਲਾਈਟ 'ਚ ਬਣੇ ਹੋਏ ਹਨ। ਜੈਜ਼ੀ ਬੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਕੱਲ੍ਹ ਯਾਨਿ 10 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫੈਨਜ਼ ਗਾਇਕ ਦੀ ਐਲਬਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਜੈਜ਼ੀ ਬੀ ਨੇ ਐਲਬਮ ਦੀ ਟਰੈਕ ਲਿਸਟ ਵੀ ਜਾਰੀ ਕੀਤੀ ਸੀ। ਉਨ੍ਹਾਂ ਦੱਸਿਆ ਸੀ ਕਿ ਐਲਬਮ ਦੇ ਸਾਰੇ ਗਾਣੇ ਸਾਰੀਆਂ ਮਿਊਜ਼ਿਕ ਐਪਸ 'ਤੇ ਹਾਲੇ ਐਮਪੀ3 ਫਾਰਮੈਟ 'ਚ ਉਪਲਬਧ ਹੋਣਗੇ, ਪਰ ਐਲਬਮ ਦਾ ਪਹਿਲਾ ਗਾਣਾ 'ਮੜਕ ਸ਼ਕੀਨਾਂ ਦੀ' ਦਾ ਵੀਡੀਓ ਰਿਲੀਜ਼ ਕੀਤਾ ਜਾਵੇਗਾ। 


ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਰੱਜ ਕੇ ਲੁਟਾਇਆ ਦਿਲਜੀਤ ਦੋਸਾਂਝ 'ਤੇ ਪਿਆਰ, ਫੈਨਜ਼ ਬੋਲੇ- 'ਕੰਗਨਾ ਤਾਂ ਕੋਣੇ 'ਚ ਬਹਿ ਕੇ...'


ਜੈਜ਼ੀ ਬੀ ਇਸ ਗਾਣੇ ਦੇ ਵੀਡੀਓ 'ਚ ਖੂਬਸੂਰਤ ਮਾਡਲ ਤੇ ਅਦਾਕਾਰਾ ਨਾਲ ਇਸ਼ਕ ਫਰਮਾਉਂਦੇ ਨਜ਼ਰ ਆਉਣਗੇ। ਇਸ ਮਾਡਲ ਦਾ ਨਾਂ ਲੇਖਾ ਪ੍ਰਜਾਪਤੀ ਹੈ। ਜੋ ਕਿ ਜੈਜ਼ੀ ਬੀ ਨਾਲ 'ਮੜ੍ਹਕ ਸ਼ਕੀਨਾਂ ਦੀ' ਗਾਣੇ 'ਚ ਨਜ਼ਰ ਆਵੇਗੀ। ਦੇਖੋ ਤਸਵੀਰਾਂ:






ਕਾਬਿਲੇਗ਼ੌਰ ਹੈ ਕਿ ਜੈਜ਼ੀ ਬੀ ਆਪਣੀ ਐਲਬਮ 'ਉਸਤਾਦ ਜੀ ਕਿੰਗ ਫੋਰਐਵਰ' ਰਾਹੀਂ ਆਪਣੇ ਸੰਗੀਤਕ ਗੁਰੂ ਤੇ ਉਸਤਾਦ ਕੁਲਦੀਪ ਮਾਣਕ ਨੂੰ ਸ਼ਰਧਾਂਜਲੀ ਦੇਣ ਜਾ ਰਹੇ ਹਨ। ਇਸ ਐਲਬਮ ਦੇ ਕਈ ਗਾਣੇ ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਨੇ ਵੀ ਗਾਏ ਹਨ। ਇਹੀ ਨਹੀਂ, ਫੈਨਜ਼ ਨੂੰ ਇਸ ਐਲਬਮ ਦੇ ਗਾਣਿਆਂ 'ਚ ਕੁਲਦੀਪ ਮਾਣਕ ਦੀ ਆਵਾਜ਼ ਵੀ ਸੁਣਨ ਨੂੰ ਮਿਲੇਗੀ। ਕੁੱਲ ਮਿਲਾ ਕੇ ਜੈਜ਼ੀ ਬੀ ਦੀ ਇਹ ਐਲਬਮ 'ਚ ਸਾਰੇ ਲੋਕ ਗੀਤ ਹਨ, ਜੋ ਕਿ ਤੁਹਾਨੂੰ 90 ਦੇ ਦਹਾਕਿਆਂ ਦੀ ਯਾਦ ਕਰਵਾਉਣਗੇ। ਫੈਨਜ਼ ਬੇਸਵਰੀ ਨਾਲ ਐਲਬਮ ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। 


ਇਹ ਵੀ ਪੜ੍ਹੋ: ਸਾਗਰ ਠਾਕੁਰ ਨਾਲ ਕੁੱਟਮਾਰ ਤੋਂ ਬਾਅਦ ਸਾਹਮਣੇ ਆਇਆ ਐਲਵਿਸ਼ ਯਾਦਵ ਦਾ ਬਿਆਨ, ਬੋਲਿਆ- 'ਮੇਰੀ ਸਾਈਡ ਵੀ...'


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।