Jenny Johal Driving Tractor Video: ਪੰਜਾਬੀ ਸਿੰਗਰ ਜੈਨੀ ਜੌਹਲ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ। ਉਹ ਗਾਣਿਆਂ 'ਚ ਤਿੱਖੇ ਬੋਲਾਂ ਲਈ ਜਾਣੀ ਜਾਂਦੀ ਹੈ।

  


ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਤੋਂ ਗਿੱਪੀ ਗਰੇਵਾਲ ਘਿਰ ਚੁੱਕੇ ਵਿਵਾਦਾਂ 'ਚ, ਕਿਸੇ 'ਤੇ ਗਾਣਾ ਕਾਪੀ ਕਰਨ ਤਾਂ ਕਿਸੇ 'ਤੇ ਐਵਾਰਡ ਖਰੀਦਣ ਦੇ ਲੱਗੇ ਇਲਜ਼ਾਮ


ਜੈਨੀ ਜੌਹਲ ਨੇੁ ਹਾਲ ਹੀ 'ਚ ਆਪਣਾ ਨਵਾਂ ਗਾਣਾ 'ਟਰੈਕਟਰ' ਰਿਲੀਜ਼ ਕੀਤਾ ਹੈ। ਇਸ ਗਾਣੇ 'ਚ ਉਹ ਖੁਦ ਟਰੈਕਟਰ ਚਲਾਉਂਦੀ ਨਜ਼ਰ ਆ ਰਹੀ ਹੈ। ਆਪਣੇ ਇਸ ਗਾਣੇ ਵਿੱਚ ਵੀ ਜੈਨੀ ਨੇ ਸਿੱਧੂ ਮੂਸੇਵਾਲਾ ਤੇ 5911 ਟਰੈਕਟਰ ਦਾ ਜ਼ਿਕਰ ਕੀਤਾ ਹੈ। ਜੈਨੀ ਨੇ ਇਸ ਗਾਣੇ ਟਰੈਕਟਰ ਨੂੰ ਜੱਟਾਂ ਦੀ ਸ਼ਾਨ ਦੱਸਿਆ ਹੈ। ਇਸ ਗਾਣੇ ਦੇ ਬੋਲ ਲੋਕਾਂ ਨੂੰ ਕਾਫੀ ਪਸੰਦ ਆ ਰਹੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਟਰੈਕਟਰ ਚਲਾਉਂਦੀ ਜੈਨੀ ਦੇ ਵੀਡੀਓ 'ਤੇ ਕਮੈਂਟ ਕਰਕੇ ਲੋਕ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। ਦੇਖੋ ਇਹ ਵੀਡੀਓ:



ਕਾਬਿਲੇਗ਼ੌਰ ਹੈ ਕਿ ਜੈਨੀ ਜੌਹਲ ਦਾ ਨਾਂ ਉਦੋਂ ਸੁਰਖੀਆਂ 'ਚ ਆਇਆ ਸੀ ਜਦੋਂ ਉਸ ਦਾ ਗਾਣਾ 'ਲੈਟਰ ਟੂ ਸੀਐਮ' ਰਿਲੀਜ਼ ਹੋਇਆ ਸੀ। ਇਸ ਗਾਣੇ 'ਚ ਉਸ ਨੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ ਕੱਸੇ ਸੀ। ਇਸ ਤੋਂ ਬਾਅਦ ਇਸ ਗਾਣੇ ਨੂੰ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵੀ ਜੈਨੀ ਆਪਣੇ ਗੀਤਾਂ 'ਚ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਉਂਦੀ ਰਹੀ ਹੈ।


ਇਸ ਤੋਂ ਇਲਾਵਾ ਜੈਨੀ ਨੂੰ ਉਸ ਦੇ ਬੇਬਾਕ ਅੰਦਾਜ਼ ਦੇ ਲਈ ਜਾਣਿਆ ਜਾਂਦਾ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਕਾਨੇ ਵੈਸਟ ਫਿਰ ਵਿਵਾਦਾਂ 'ਚ, 46ਵੇਂ ਜਨਮਦਿਨ 'ਤੇ ਕੀਤੀ ਸ਼ਰਮਨਾਕ ਹਰਕਤ, ਪਹਿਲਾਂ ਮਾਡਲ ਦੇ ਉਤਾਰੇ ਕੱਪੜੇ ਫਿਰ...


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।