Jordan Sandhu Shares Picture With Wife: ਪੰਜਾਬੀ ਸਿੰਗਰ ਜੌਰਡਨ ਸੰਧੂ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ `ਚ ਇੰਡਸਟਰੀ ਨੂੰ ਕਈ ਜ਼ਬਰਦਸਤ ਗੀਤ ਦਿੱਤੇ ਹਨ। ਇਸ ਦੇ ਨਾਲ ਹੀ ਸੰਧੂ ਸਾਦਗ਼ੀ ਪਸੰਦ ਇਨਸਾਨ ਹਨ। ਉਹ ਲਾਈਮ ਲਾਈਟ ਤੇ ਰੌਲੇ ਰੱਪੇ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਇੰਨੀਂ ਦਿਨੀਂ ਪਹਾੜਾਂ ਤੇ ਛੁੱਟੀਆਂ ਦਾ ਅਨੰਦ ਲੈ ਰਹੇ ਹਨ। ਜੌਰਡਨ ਸੰਧੂ ਨੇ ਸੋਸ਼ਲ ਮੀਡੀਆ `ਤੇ ਪਤਨੀ ਨਾਲ ਤਸਵੀਰ ਸ਼ੇਅਰ ਕੀਤੀ ਹੈ। ਜਿਸ ਵਿੱਚ ਪਹਾੜੀ ਵਾਦੀਆਂ `ਚ ਆਪਣੀ ਪਤਨੀ ਨਾਲ ਖੜੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ `ਤੇ ਸਿੰਗਰ ਦੀ ਇਸ ਤਸਵੀਰ ਨੂੰ ਖੂਬ ਪਿਆਰ ਮਿਲ ਰਿਹਾ ਹੈ।
ਫ਼ੈਨਜ਼ ਉਨ੍ਹਾਂ ਦੀ ਇਸ ਤਸਵੀਰ ਤੇ ਜੰਮ ਕੇ ਪਿਆਰ ਲੁਟਾ ਰਹੇ ਹਨ। ਉਨ੍ਹਾਂ ਦੀ ਤਸਵੀਰ ਤੇ ਲੱਖਾਂ ਲਾਈਕ ਤੇ ਕਮੈਂਟ ਦੇਖਣ ਨੂੰ ਮਿਲ ਰਹੇ ਹਨ। ਕਮੈਂਟ ਬਾਕਸ ਵਿੱਚ ਫ਼ੈਨਜ਼ ਜੌਰਡਨ ਦੀ ਵਾਈਫ਼ ਨੂੰ ਭਾਬੀ ਕਹਿ ਰਹੇ ਹਨ।
ਇਸ ਦੇ ਨਾਲ ਹੀ ਜੌਰਡਨ ਨੇ ਹਾਲ ਹੀ ਆਪਣੇ ਮਾਪਿਆਂ ਨਾਲ ਵੀ ਇੱਕ ਤਸਵੀਰ ਸ਼ੇਅਰ ਕੀਤੀ ਸੀ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਨੇ ਖੂਬ ਪਿਆਰ ਦਿੱਤਾ ਸੀ। ਖਾਸ ਕਰਕੇ ਉਨ੍ਹਾਂ ਦੀ ਤਸਵੀਰ ਦੇ ਕੈਪਸ਼ਨ ਨੇ ਫ਼ੈਨਜ਼ ਦਾ ਦਿਲ ਜਿੱੱਤ ਲਿਆ ਸੀ। ਤਸਵੀਰ ਸ਼ੇਅਰ ਕਰ ਸੰਧੂ ਨੇ ਲਿਖਿਆ ਸੀ, "ਬਾਪੂ ਕੋਲੋਂ ਪੁੱਛ ਕੇ ਸਟੈੱਪ ਸਭ ਚੱਕਦਾ।" ਉਨ੍ਹਾਂ ਦੀ ਇਸ ਤਸਵੀਰ ਨੂੰ ਫ਼ੈਨਜ਼ ਨੇ ਖੂਬ ਪਿਆਰ ਦਿਤਾ ਸੀ।
ਜ਼ਿਕਰਯੋਗ ਹੈ ਕਿ ਜੌਰਡਨ ਸੰਧੂ ਨੇ ਪੰਜਾਬੀ ਇੰਡਟਸਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਉਨ੍ਹਾਂ ਨੇ ‘ਬਰਥਡੇ’, ‘ਡਿਫੈਂਡ’, ‘ਤੀਜੇ ਵੀਕ’, ‘ਦੋ ਵਾਰੀ ਜੱਟ’, ‘ਜੱਟ ਨਾਲ ਯਾਰੀ’ ਸਣੇ ਕਈ ਸੁਪਰਹਿੱਟ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ।