Karan Aujla Wishes His Fiance Palak Happy Birthday: ਕਰਨ ਔਜਲਾ ਇੰਨੀਂ ਦਿਨੀਂ ਆਪਣੇ ਵਰਲਡ ਟੂਰ `ਚ ਬਿਜ਼ੀ ਹਨ। ਇਸ ਦਰਮਿਆਨ ਉਹ ਲਗਾਤਾਰ ਸੋਸ਼ਲ ਮੀਡੀਆ ਤੇ ਐਕਟਿਵ ਹਨ ਅਤੇ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੇ ਹਨ।
ਕਰਨ ਔਜਲਾ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਆਪਣੀ ਮੰਗੇਤਰ ਪਲਕ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਤੇ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਦੋਹਾਂ ਦੀ ਪਿਆਰੀ ਤਸਵੀਰ ਹੈ। ਇਸ ਤਸਵੀਰ ਵਿੱਚ ਦੋਹਾਂ ਦਾ ਮੂੰਹ ਤਾਂ ਨਹੀਂ ਦਿਖਦਾ, ਪਰ ਦੋਵਾਂ ਦੇ ਹੱਥ ਨਜ਼ਰ ਆ ਰਹੇ ਹਨ। ਇਸ ਦਰਮਿਆਨ ਔਜਲਾ ਵੱਲੋਂ ਪਲਕ ਲਈ ਲਿਖੀ ਕੈਪਸ਼ਨ ਸਭ ਦਾ ਧਿਆਨ ਖਿੱਚ ਰਹੀ ਹੈ।
ਕਰਨ ਔਜਲਾ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਹੈਪੀ ਬਰਥਡੇ ਬੇਬੀ, ਹਮੇਸ਼ਾ ਮੇਰਾ ਸਾਥ ਦੇਣ ਲਈ ਤੇਰਾ ਧੰਨਵਾਦ। ਪਰਿਵਾਰ ਦੀ ਤਾਕਤ ਬਣ ਕੇ ਨਾਲ ਖੜੇ ਰਹਿਣ ਲਈ ਧੰਨਵਾਦ। ਤੇਰੀ ਤਾਰੀਫ਼ ਲਈ ਅਲਫ਼ਾਜ਼ ਮੁੱਕ ਜਾਣੇ ਪਰ ਤਾਰੀਫ਼ ਨਹੀਂ ਮੁੱਕਣੀ। ਤੂੰ ਮੇਰਾ ਦਿਲ, ਮੇਰੀ ਦੁਨੀਆ ਹੈ।"
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਆਪਣੇ ਲੰਬੇ ਸਮੇਂ ਦੀ ਗਰਲ ਫ਼ਰੈਂਡ ਪਲਕ ਨਾਲ 3 ਫ਼ਰਵਰੀ 2023 ਨੂੰ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਅਗਸਤ 2022 `ਚ ਪਲਕ ਦਾ ਬਰਾਈਡਲ ਸ਼ਾਵਰ ਹੋਇਆ ਸੀ, ਜਿਸ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਸੀ। ਇਸੇ ਦੌਰਾਨ ਦੋਵਾਂ ਦੇ ਵਿਆਹ ਦੀ ਤਰੀਕ ਵੀ ਸਾਹਮਣੇ ਆਈ ਸੀ।
ਪਲਕ ਬਾਰੇ ਗੱਲ ਕੀਤੀ ਜਾਏ ਤਾਂ ਉਹ ਕੈਨੇਡਾ ਰਹਿੰਦੀ ਹੈ ਅਤੇ ਇੱਕ ਮੇਕਅੱਪ ਆਰਟਿਸਟ ਹੈ। ਉਸ ਦਾ ਆਪਣਾ `ਪੀਕੇਆਰ ਮੇਕਅੱਪ ਸਟੂਡੀਓ` ਨਾਂ ਦਾ ਸਟੂਡੀਓ ਹੈ। ਇਹੀ ਨਹੀਂ ਉਹ ਆਪਣੇ ਆਪ ਨੂੰ ਪਲਕ ਔਜਲਾ ਕਹਿੰਦੀ ਹੈ। ਇਸ ਜੋੜੇ ਦੇ ਵਿਆਹ ਨੂੰ 3-4 ਮਹੀਨੇ ਬਾਕੀ ਰਹਿ ਗਏ ਹਨ।