Kulwinder Dhillon Son Armaan Dhllon: ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰ ਕੁਲਵਿੰਦਰ ਢਿੱਲੋਂ ਨੂੰ ਕੌਣ ਨਹੀਂ ਜਾਣਦਾ। 90 ਦੇ ਦਹਾਕਿਆਂ `ਚ ਇਨ੍ਹਾਂ ਨੇ ਪੰਜਾਬੀ ਇੰਡਸਟਰੀ ਤੇ ਰਾਜ ਕੀਤਾ ਹੈ। ਇਨ੍ਹਾਂ ਨੇ ਆਪਣੇ ਛੋਟੇ ਜਿਹੇ ਗਾਇਕੀ ਦੇ ਕਰੀਅਰ `ਚ ਹੀ ਬਹੁਤ ਵੱਡਾ ਨਾਂ ਕਮਾ ਲਿਆ ਸੀ। ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ। 19 ਮਾਰਚ 2006 ਨੂੰ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਢਿੱਲੋਂ ਦੀ ਮੌਤ ਹੋ ਗਈ ਸੀ। ਢਿੱਲੋਂ ਆਪਣੇ ਪਿੱਛੇ ਆਪਣੀ ਪਤਨੀ, ਬੇਟਾ ਅਰਮਾਨ ਢਿੱਲੋਂ ਤੇ ਗਾਇਕੀ ਦੀ ਵਿਰਾਸਤ ਛੱਡ ਗਏ ਸੀ।
ਉਨ੍ਹਾਂ ਦਾ ਬੇਟਾ ਅਰਮਾਨ ਢਿੱਲੋਂ ਵੀ ਗਾਇਕੀ ਦਾ ਸ਼ੌਕ ਰੱਖਦਾ ਹੈ। ਜਦੋਂ ਕੁਲਵਿੰਦਰ ਢਿੱਲੋਂ ਦੀ ਮੌਤ ਹੋਈ ਉਸ ਸਮੇਂ ਅਰਮਾਨ ਮਹਿਜ਼ 5 ਸਾਲਾਂ ਦਾ ਸੀ। ਉਹ ਆਪਣੇ ਪਿਤਾ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਇੱਕ ਦਿਨ ਉਨ੍ਹਾਂ ਵਾਂਗੂ ਹੀ ਨਾਮ ਕਮਾਉਣ ਦਾ ਸੁਪਨਾ ਦੇਖਦਾ ਹੈ। ਹਾਲਾਂਕਿ ਅਰਮਾਨ ਨੇ ਆਪਣੇ ਕਰੀਅਰ `ਚ ਕਈ ਗਾਣੇ ਗਾਏ ਤਾਂ ਹਨ, ਪਰ ਇਹ ਗਾਣੇ ਉਸ ਨੂੰ ਇੰਡਸਟਰੀ `ਚ ਪਛਾਣ ਨਹੀਂ ਦੁਆ ਸਕੇ। ਅਰਮਾਨ ਢਿੱਲੋਂ ਦਾ ਗੀਤ `ਡਾਨ` ਕਾਫ਼ੀ ਹਿੱਟ ਰਿਹਾ ਸੀ, ਪਰ ਇਸ ਨਾਲ ਅਰਮਾਨ ਨੂੰ ਕੋਈ ਖਾਸ ਫ਼ਾਇਦਾ ਨਹੀਂ ਹੋਇਆ।
ਇੰਡਸਟਰੀ ਨੇ ਨਹੀਂ ਦਿੱਤਾ ਸਾਥ
ਅਰਮਾਨ ਢਿੱਲੋਂ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਅੱਗੇ ਆ ਰਿਹਾ ਹੈ। ਇਸ ਦੇ ਲਈ ਇੰਡਸਟਰੀ ਤੋਂ ਉਸ ਨੂੰ ਕੋਈ ਖਾਸ ਮਦਦ ਨਹੀਂ ਮਿਲੀ ਹੈ। ਉਹ ਇਸ ਸਮੇਂ ਇੰਡਸਟਰੀ `ਚ ਪੈਰ ਜਮਾਉਣ ਲਈ ਸੰਘਰਸ਼ ਕਰ ਰਿਹਾ ਹੈ।
ਅਰਮਾਨ ਆਪਣੇ ਪਿਤਾ ਨੂੰ ਕਾਫ਼ੀ ਯਾਦ ਕਰਦਾ ਹੈ। ਉਹ ਸੋਸ਼ਲ ਮੀਡੀਆ ਤੇ ਪਿਤਾ ਦੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਅਰਮਾਨ ਸੰਗਰੂਰ `ਚ ਹੋਣ ਵਾਲੇ ਸਰਸ ਮੇਲੇ `ਚ ਹਿੱਸਾ ਲੈਣ ਵਾਲਾ ਹੈ। ਇਹ ਮੇਲਾ 8 ਅਕਤੂਬਰ ਨੂੰ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗਾ।
ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਮਨਾਇਆ ਮਾਂ ਦਾ ਜਨਮਦਿਨ, ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤਸਵੀਰਾਂ