Miss Pooja Announces Her New Song: ਪੰਜਾਬੀ ਗਾਇਕ ਅਤੇ ਅਦਾਕਾਰ ਸਿੰਗਾ (Singga) ਜਲਦ ਹੀ ਮਸ਼ਹੂਰ ਗਾਇਕਾ ਮਿਸ ਪੂਜਾ (Miss Pooja) ਨਾਲ ਗੀਤ ਗਾਉਂਦੇ ਹੋਏ ਨਜ਼ਰ ਆਉਣਗੇ। ਦੋਵਾਂ ਕਲਾਕਾਰਾਂ ਵੱਲੋਂ ਗੀਤ ਦਾ ਪੋਸਟਰ ਵੀ ਸ਼ੇਅਰ ਕਰ ਦਿੱਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਸਟਾਰ ਪਹਿਲੀ ਵਾਰ ਇਕੱਠੇ ਗੀਤ ਗਾਉਂਦੇ ਹੋਏ ਦਿਖਾਈ ਦੇਣਗੇ। ਜਿਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।


ਗਾਇਕਾ ਮਿਸ ਪੂਜਾ ਨੇ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ, ਦਿਲ ਨਈ ਲੱਗਣਾ ਕਮਿੰਗ ਸੂਨ... ਆਪਣਾ ਨਵਾਂ ਗੀਤ ਆ ਰਿਹਾ ਜੀ, ਜਲਦੀ ਹੀ feat. @singga_official .. ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਲੋੜ ਹੈ 🙏🏻🙏🏻🙏🏻...









ਵਰਕਫਰੰਟ ਦੀ ਗੱਲ ਕਰਿਏ ਤਾਂ ਮਿਸ ਪੂਜਾ ਅਕਸਰ ਆਪਣੇ ਸੋਸ਼ਲ ਮੀਡੀਆ ਉੱਪਰ ਐਕਟਿਵ ਰਹਿੰਦੀ ਹੈ। ਇਸ ਤੋਂ ਇਲਾਵਾ ਉਹ ਕਈ ਸ਼ੋਅਜ ਕਰਦੇ ਹੋਏ ਵੀ ਨਜ਼ਰ ਆਉਂਦੀ ਹੈ। ਇਸਦੇ ਨਾਲ ਹੀ ਗਾਇਕ ਸਿੰਗਾ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਦਿਲ ਨਈ ਲੱਗਣਾ ਦੇ ਨਾਲ-ਨਾਲ ਕਲਾਕਾਰ ਗੀਤ (Same Same) ਵੀ ਲੈ ਕੇ ਪੇਸ਼ ਹੋਣਗੇ। 


ਦਸ ਦਈਏ ਕਿ ਮਿਸ ਪੂਜਾ ਦੇ ਫੈਨਜ਼ ਲੰਬੇ ਸਮੇਂ ਤੋਂ ਉਨ੍ਹਾਂ ਦੇ ਨਵੇਂ ਗਾਣੇ ਦੀ ਡਿਮਾਂਡ ਕਰ ਰਹੇ ਸੀ। ਹੁਣ ਲੱਗਦਾ ਹੈ ਕਿ ਮਿਸ ਪੂਜਾ ਨੇ ਫੈਨਜ਼ ਦੀ ਇਸ ਡਿਮਾਂਡ ਨੂੰ ਪੂਰਾ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦੇ ਨਾਲ ਨਾਲ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਦੇ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਮਿਸ ਪੂਜਾ ਦੇ ਇੰਸਟਾਗ੍ਰਾਮ ‘ਤੇ 1.8 ਮਿਲੀਅਨ ਯਾਨਿ 18 ਲੱਖ ਫਾਲੋਅਰਜ਼ ਹਨ।