ਅਮੈਲੀਆ ਪੰਜਾਬੀ ਦੀ ਰਿਪੋਰਟ


Miss Pooja Video: ਪੰਜਾਬੀ ਸਿੰਗਰ ਮਿਸ ਪੂਜਾ ਵਿਆਹ ਤੋਂ ਬਾਅਦ ਕੈਨੇਡਾ ਵੱਸ ਗਈ ਹੈ। ਇਸ ਸਮੇਂ ਉਹ ਪੰਜਾਬੀ ਇੰਡਸਟਰੀ `ਚ ਭਾਵੇਂ ਸਰਗਰਮ ਨਹੀਂ ਹੈ, ਪਰ ਇਸ ਨਾਲ ਉਨ੍ਹਾਂ ਦੀ ਫ਼ੈਨ ਫ਼ਾਲੋਇੰਗ ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਦੇ ਗੀਤਾਂ ਤੇ ਬੱਚੇ, ਨੌਜਵਾਨ ਤੋਂ ਲੈਕੇ ਬਜ਼ੁਰਗ ਤੱਕ ਵੀ ਥਿਰਕਦੇ ਹਨ। ਇਸ ਦਾ ਸਬੂਤ ਹੈ ਤਾਜ਼ਾ ਵੀਡੀਓ ਜੋ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ।


ਇਹ ਵੀਡੀਓ ਅਮਰੀਕਾ ਦੇ ਵਾਸ਼ਿੰਗਟਨ ਦੇ ਸੀਐਟਲ ਸ਼ਹਿਰ ਦਾ ਹੈ। ਵੀਡੀਓ `ਚ ਇੱਕ ਬਜ਼ੁਰਗ ਬੇਬੇ ਨੂੰ ਪੂਜਾ ਦੇ ਨਾਲ ਉਨ੍ਹਾਂ ਦੇ ਗੀਤ ਤੇ ਠੁਮਕੇ ਲਾਉਂਦੇ ਦੇਖਿਆ ਜਾ ਸਕਦਾ ਹੈ। ਦੇਖਣ `ਚ ਬੇਬੇ ਦੀ ਉਮਰ 65-70 ਸਾਲ ਦੇ ਦਰਮਿਆਨ ਲਗਦੀ ਹੈ, ਪਰ ਉਨ੍ਹਾਂ ਦਾ ਜੋਸ਼ ਦੇਖਦੇ ਹੀ ਬਣਦਾ ਹੈ। ਉਹ ਆਪਣੇ ਜ਼ਬਰਦਸਤ ਡਾਂਸ ਨਾਲ ਨੌਜਵਾਨਾਂ ਨੂੰ ਟੱਕਰ ਦਿੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ `ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਤੇ ਹਜ਼ਾਰਾਂ ਲਾਈਕ ਤੇ ਕਮੈਂਟਸ ਹਨ। ਲੋਕ ਬੇਬੇ ਤੇ ਜੰਮ ਕੇ ਪਿਆਰ ਲੁਟਾ ਰਹੇ ਹਨ ਅਤੇ ਉਨ੍ਹਾਂ ਦਾ ਡਾਂਸ ਕਾਫ਼ੀ ਪਸੰਦ ਕਰ ਰਹੇ ਹਨ। ਦੇਖੋ ਵੀਡੀਓ;









ਪੂਜਾ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ `ਚ ਲਿਖਿਆ, "ਮੈਂ ਕਿਵੇਂ ਇਸ ਵੀਡੀਓ ਨੂੰ ਸ਼ੇਅਰ ਨਾ ਕਰਾਂ, ਬੇਬੇ ਨੇ ਸਟੇਜ ਤੇ ਅੱਗ ਲਗਾ ਦਿਤੀ।" ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਪੂਜਾ ਕਿਸੇ ਫ਼ੰਕਸ਼ਨ `ਚ ਸ਼ੋਅ ਕਰ ਰਹੀ ਹੈ। ਇਸ ਦੌਰਾਨ ਉੱਥੇ ਮੌਜੂਦ ਸਾਰੇ ਹੀ ਲੋਕ ਉਨ੍ਹਾਂ ਦੇ ਗਾਣੇ ਤੇ ਡਾਂਸ ਕਰ ਰਹੇ ਹਨ। ਪਰ ਬਜ਼ੁਰਗ ਬੇਬੇ ਨੇ ਆਪਣੇ ਜੋਸ਼ ਤੇ ਜਨੂੰਨ ਨਾਲ ਮਹਿਫ਼ਿਲ ਲੁੱਟ ਲਈ ਹੈ।   


ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ `ਚ ਸਰਗਰਮ ਨਹੀਂ ਹੈ। ਪਰ ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਨ੍ਹਾਂ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ।