Miss Pooja Video: ਪੰਜਾਬੀ ਸਿੰਗਰ ਮਿਸ ਪੂਜਾ ਦੀ ਗਿਣਤੀ ਅੱਜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਟੌਪ ਫ਼ੀਮੇਲ ਸਿੰਗਰਾਂ `ਚ ਹੁੰਦੀ ਹੈ। ਉਹ ਭਾਵੇਂ ਹੁਣ ਵਿਦੇਸ਼ `ਚ ਸੈਟਲ ਹੋ ਗਈ ਹੈ, ਪਰ ਉਸ ਦਾ ਦਿਲ ਪੰਜਾਬ ਲਈ ਧੜਕਦਾ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ।


ਹੁਣ ਮਿਸ ਪੂਜਾ ਨੇ ਇੱਕ ਹੋਰ ਫ਼ਨੀ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਨੂਡਲਜ਼ ਖਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਉਹ ਆਪਣੇ ਫ਼ੈਨਜ਼ ਨੂੰ ਮਜ਼ਾਕੀਆ ਅੰਦਾਜ਼ `ਚ ਨਸੀਹਤ ਦੇ ਰਹੀ ਹੈ ਕਿ ਖਾਓ ਪੀਓ ਐਸ਼ ਕਰੋ, ਡਾਈਟਿੰਗ `ਚ ਕੀ ਰੱਖਿਆ ਹੈ। ਦੇਖੋ ਮਿਸ ਪੂਜਾ ਦੀ ਪੋਸਟ: 









ਮਿਸ ਪੂਜਾ ਨੇ ਰੀਲ ਬਣਾ ਕੇ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਡੀਓ ਯੂਜ਼ ਕੀਤੀ ਹੈ। ਜਿਸ ਵਿੱਚ ਉਹ ਇਸ ਡਾਇਲੌਗ ਤੇ ਲਿਪਸਿੰਗ ਕਰਦੀ ਨਜ਼ਰ ਆ ਰਹੀ ਹੈ, "ਜੇ ਹਰੀਆਂ ਸਬਜ਼ੀਆਂ ਤੇ ਸਲਾਦ ਖਾਣ ਨਾਲ ਕੋਈ ਪਤਲਾ ਹੁੰਦਾ ਤਾਂ ਅੱਜ ਮੱਝ ਹਿਰਨ ਵਾਂਗ ਪਤਲੀ ਹੋ ਕੇ ਛਾਲਾਂ ਮਾਰਦੀ ਹੁੰਦੀ। ਇਸ ਕਰਕੇ ਬਿਨਾਂ ਕਿਸੇ ਟੈਂਸ਼ਨ ਦੇ ਪਿੱਜ਼ਾ, ਬਰਗਰ ਖਾਓ।" ਇਸ ਪੋਸਟ ਨੂੰ ਮਿਸ ਪੂਜਾ ਨੇ ਕੈਪਸ਼ਨ ਦਿਤੀ ਹੈ, "ਗੱਲ ਤਾਂ ਵੈਸੇ ਸੋਚਣ ਵਾਲੀ ਹੈ।


ਉਨ੍ਹਾਂ ਦੀ ਇਸ ਪੋਸਟ ਤੇ ਹਜ਼ਾਰਾਂ ਲਾਈਕ ਤੇ ਕਮੈਂਟਸ ਦੇਖੇ ਜਾ ਸਕਦੇ ਹਨ। ਉਨ੍ਹਾਂ ਦੇ ਫ਼ੈਨਜ਼ ਉਨ੍ਹਾਂ ਦੀ ਇਸ ਵੀਡੀਓ ਨੂੰ ਖੂਬ ਪਿਆਰ ਦੇ ਰਹੇ ਹਨ। ਇਸ ਦੇ ਨਾਲ ਨਾਲ ਫ਼ੈਨਜ਼ ਉਨ੍ਹਾਂ ਦੀ ਇਸ ਪੋਸਟ `ਤੇ ਫ਼ਨੀ ਕਮੈਂਟਸ ਵੀ ਕਰ ਰਹੇ ਹਨ।