Miss Pooja Video: ਪੰਜਾਬੀ ਸਿੰਗਰ ਮਿਸ ਪੂਜਾ ਇੰਡਸਟਰੀ ਦੀਆਂ ਟੌਪ ਫੀਮੇਲ ਕਲਾਕਾਰਾਂ 'ਚੋਂ ਇੱਕ ਰਹੀ ਹੈ। ਇੱਕ ਸਮਾਂ ਸੀ ਜਦੋਂ ਉਹ ਇੰਡਸਟਰੀ 'ਤੇ ਰਾਜ ਕਰਦੀ ਸੀ। ਆਪਣੇ ਕਰੀਅਰ ਦੇ ਸਿਖਰਾਂ ਨੇ ਪੂਜਾ ਵਿਆਹ ਕਰਕੇ ਕੈਨੇਡਾ ਸੈਟਲ ਹੋ ਗਈ ਸੀ। ਇਸ ਤੋਂ ਬਾਅਦ ਉਹ ਇੰਡਸਟਰੀ 'ਚ ਘੱਟ ਐਕਟਿਵ ਹੈ, ਪਰ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਦੇ ਨਾਲ ਫੈਨਜ਼ ਦਾ ਮਨੋਰੰਜਨ ਜ਼ਰੂਰ ਕਰਦੀ ਰਹਿੰਦੀ ਹੈ।


ਮਿਸ ਪੂਜਾ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕੁੜੀਆਂ ਨੂੰ ਖਾਸ ਸੁਨੇਹਾ ਦਿੰਦੀ ਨਜ਼ਰ ਆ ਰਹੀ ਹੈ। ਮਿਸ ਪੂਜਾ ਦਾ ਕਹਿਣੈ ਕਿ, 'ਜਿਹੜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ, ੳੇੁਨ੍ਹਾਂ ਲਈ ਤੁਸੀਂ ਖੁਦ ਨੂੰ ਭਾਵੇਂ ਕਿੰਨਾ ਹੀ ਕਿਉਂ ਨਾ ਬਦਲ ਲਵੋ, ਉਹ ਫਿਰ ਵੀ ਤੁਹਾਨੂੰ ਕਦੇ ਪਸੰਦ ਨਹੀਂ ਕਰਨਗੇ। ਇਸ ਕਰਕੇ ਕਿਸੇ ਲਈ ਉਹ ਬਣਨ ਦੀ ਕੋਸ਼ਿਸ਼ ਕਦੇ ਨਾ ਕਰੋ, ਜੋ ਤੁਸੀਂ ਨਹੀਂ ਹੋ।' ਦੇੇਖੋ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਭਾਵੇਂ ਇੰਡਸਟਰੀ 'ਚ ਬਹੁਤੀ ਐਕਟਿਵ ਨਹੀਂ ਹੈ। ਉਨ੍ਹਾਂ ਨੇ ਹਾਲ ਹੀ 'ਚ ਕਾਫੀ ਲੰਬੇ ਸਮੇਂ ਦੇ ਬਾਅਦ ਆਪਣਾ ਨਵਾਂ ਗਾਣਾ ਕੱਢਿਆ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਗਾਣੇ ਨੂੰ ਪੂਜਾ ਦੇ ਨਾਲ ਨਾਲ ਸਿੰਗਾ ਨੇ ਵੀ ਆਪਣੇ ਸੁਰਾਂ ਦੇ ਨਾਲ ਸਜਾਇਆ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਮਿਸ ਪੂਜਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 


ਮਿਸ ਪੂਜਾ ਦੀ ਪਰਸਨਲ ਲਾਈਫ ਬਾਰੇ ਗੱਲ ਕੀਤੀ ਜਾਏ ਤਾਂ ਉਹ ਕੈਨੇਡਾ 'ਚ ਰਹਿੰਦੀ ਹੈ। ਉਸ ਦਾ ਇੱਕ ਪੁੱਤਰ ਆਲਾਪ ਵੀ ਹੈ, ਜਿਸ ਦੇ ਨਾਲ ਉਹ ਅਕਸਰ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਲੋਕ ਮਿਸ ਪੂਜਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਹਨ।


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦਾ ਕਰੀਬੀ ਸ਼ਗਨਪ੍ਰੀਤ ਆਉਣਾ ਚਾਹੁੰਦਾ ਹੈ ਪੰਜਾਬ, ਮਾਪਿਆਂ ਨੇ ਸਰਕਾਰ ਤੋਂ ਮੰਗੀ ਸਕਿਉਰਟੀ