B Praak Meera Bachan: ਪੰਜਾਬੀ ਗਾਇਕ ਤੇ ਸੰਗੀਤਕਾਰ ਅਕਸਰ ਹੀ ਲਾਈਮਲਾਈਟ ‘ਚ ਰਹਿੰਦੇ ਹਨ। ਉਹ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਲੈਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਜੂਨ ਮਹੀਨੇ ‘ਚ ਬੀ ਪਰਾਕ ਦੇ ਘਰ ਦੁੱਖਾਂ ਦਾ ਪਹਾੜ ਟੁੱਟਿਆ ਸੀ, ਜਦੋਂ ਗਾਇਕ ਦੇ ਨਵਜੰਮੇ ਬੱਚੇ ਦੀ ਮੌਤ ਹੋ ਗਈ ਸੀ। ਹਾਲ ਹੀ ‘ਚ ਉਸ ਦੀ ਮੌਤ ਨੂੰ 6 ਮਹੀਨੇ ਪੂਰੇ ਹੋਏ ਹਨ। 
ਬੀ ਪਰਾਕ ਤੇ ਮੀਰਾ ਬਚਨ ਆਪਣੇ ਦੂਜੇ ਬੇਟੇ ਫਜ਼ਾ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਸਕੇ ਹਨ। ਉਨ੍ਹਾਂ ਦੇ ਬੇਟੇ ਦੀ ਮੌਤ ਨੂੰ 10 ਦਸੰਬਰ ਨੂੰ 6 ਮਹੀਨੇ ਪੂਰੇ ਹੋਏ। ਇਸ ਮੌਕੇ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਮੀਰਾ ਭਾਵੁਕ ਹੋ ਗਈ। ਦੋਵੇਂ ਪਤੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਇਮੋਸ਼ਨਲ ਪੋਸਟਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਰਹੀਆਂ ਹਨ। 


ਬੀ ਪਰਾਕ ਨੇ ਸੋਸ਼ਲ ਮੀਡੀਆ ‘ਤੇ ਆਪਣੇ ਬੱਚੇ ਦੇ ਨਾਂ ਸੰਦੇਸ਼ ਲਿਖਿਆ, ‘ਸਾਨੂੰ ਮੌਕਾ ਨਹੀਂ ਮਿਲਿਆ ਕਿ ਅਸੀਂ ਤੈਨੂੰ ਆਪਣੇ ਹੱਥਾਂ ‘ਚ ਚੁੱਕਦੇ, ਪਰ ਤੂੰ ਹਮੇਸ਼ਾ ਸਾਡੇ ਦਿਲਾਂ ‘ਚ ਜ਼ਿੰਦਾ ਰਹੇਗਾ ਬੇਟੇ ਫਜ਼ਾ।’









ਉੱਧਰ, ਮੀਰਾ ਬਚਨ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕੀਤੀ। ਮੀਰਾ ਨੇ ਲਿਖਿਆ, ‘ਤੂੰ ਬਿਲਕੁਲ ਖਾਮੋਸ਼ੀ ਨਾਲ ਇਸ ਦੁਨੀਆ ‘ਚ ਆਇਆ। ਤੂੰ ਸਭ ਤੋਂ ਸੁੰਦਰ ਤੇ ਪਰਫੈਕਟ ਸੀ। ਅੱਜ ਵੀ ਅਸੀਂ ਤੈਨੂੰ ਉਨ੍ਹਾਂ ਹੀ ਪਿਆਰ ਕਰਦੇ ਹਾਂ, ਉਨ੍ਹਾਂ ਹੀ ਯਾਦ ਕਰਦੇ ਹਾਂ ਤੇ ਹਮੇਸ਼ਾ ਕਰਦੇ ਰਹਾਂਗੇ। ਮੇਰੀ ਤੰਮਨਾ ਹੈ ਕਿ ਕਾਸ਼ ਤੂੰ ਮੇਰੇ ਕੋਲ ਹੁੰਦਾ, ਮੈਂ ਤੇਰੇ ਨਾਲ ਖੇਡਦੀ, ਤੇਰੀ ਖੁਸ਼ਬੂ ਨੂੰ ਮਹਿਸੂਸ ਕਰਦੀ। ਕਾਸ਼ ਮੈਂ ਤੈਨੂੰ ਗਲ ਨਾਲ ਲਾ ਪਾਉਂਦੀ। ਮੈਂ ਰੋਜ਼ ਖਿਆਲਾਂ ‘ਚ ਤੇਰਾ ਚਿਹਰਾ ਦੇਖਦੀ ਹਾਂ। ਮੈਨੂੰ ਪਤਾ ਹੈ ਤੂੰ ਅਸਮਾਨ ‘ਚ ਰਹਿੰਦਾ ਹੈ। ਕਿਸੇ ਦਿਨ ਤੇਰੇ ਨਾਲ ਜ਼ਰੂਰ ਮੁਲਾਕਾਤ ਹੋਵੇਗੀ। ਤੈਨੂੰ ਢੇਰ ਸਾਰਾ ਪਿਆਰ ਫਜ਼ਾ।’






ਕਾਬਿਲੇਗ਼ੌਰ ਹੈ ਕਿ 10 ਜੂਨ ਨੂੰ ਬੀ ਪਰਾਕ ਤੇ ਮੀਰਾ ਬਚਨ ਦੇ ਬੇਟੇ ਦੀ ਜਨਮ ਦੇ ਸਮੇਂ ਮੌਤ ਹੋ ਗਈ ਸੀ।