Nimrat Khaira Qayanat Song Video: ਪੰਜਾਬੀ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਉਸ ਦੀ ਨਵੀਂ ਐਲਬਮ 'ਮਾਣਮੱਤੀ' ਰਿਲੀਜ਼ ਹੋਈ ਸੀ, ਜਿਸ ਨੂੰ ਪੰਜਾਬੀਆਂ ਨੇ ਹੀ ਨਹੀਂ, ਬਲਕਿ ਪੂਰੇ ਭਾਰਤ ਨੇ ਰੱਜ ਕੇ ਪਿਆਰ ਦਿੱਤਾ ਹੈ। ਹੁਣ ਨਿੰਮੋ ਦੀ ਇਹ ਐਲਬਮ ਇੱਕ ਵਾਰ ਫਿਰ ਸੁਰਖੀਆ 'ਚ ਹੈ।
ਨਿਮਰਤ ਖਹਿਰਾ ਦੀ ਐਲਬਮ 'ਮਾਣਮੱਤੀ' ਦੇ ਗਾਣੇ 'ਕਾਇਨਾਤ' ਦੀ ਵੀਡੀਓ ਰਿਲੀਜ਼ ਕਰ ਦਿੱਤੀ ਗਈ ਹੈ। ਇਸ ਗੀਤ ਦੇ ਬੋਲ ਜਿੰਨੇ ਪਿਆਰੇ ਹਨ, ਉਨੀਂ ਹੀ ਪਿਆਰੀ ਇਸ ਦੀ ਵੀਡੀਓ ਹੈ। ਗਾਣੇ ਦੀ ਵੀਡੀਓ 'ਚ ਇੱਕ ਤੋਂ ਵਧ ਕੇ ਇੱਕ ਕੁਦਰਤ ਦੇ ਨਜ਼ਾਰੇ ਦਿਖਾਏ ਗਏ ਹਨ, ਜੋ ਕਿ ਦਿਲ ਜਿੱਤ ਲੈਂਦੇ ਹਨ। ਇਹ ਗੀਤ ਸੁਣ ਕੇ ਤੇ ਦੇਖ ਕੇ ਤੁਸੀਂ ਮਨ 'ਚ ਸਕੂਨ ਮਹਿਸੂਸ ਕਰੋਗੇ। ਨਿੰਮੋ ਨੇ ਇਸ ਗਾਣੇ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਅਤੇ ਲੋਕਾਂ ਨੂੰ ਇਸ ਨੂੰ ਪਿਆਰ ਦੇਣ ਦੀ ਅਪੀਲ ਕੀਤੀ।
ਇੱਥੇ ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਹ ਆਪਣੀ ਸਾਫ ਸੁਥਰੀ ਗਾਇਕੀ ਲਈ ਜਾਣੀ ਜਾਂਦੀ ਹੈ। ਇਸ ਦੇ ਨਾਲ ਨਾਲ ਉਸ ਦੇ ਪਹਿਰਾਵੇ 'ਚ ਵੀ ਪੰਜਾਬ ਤੇ ਪੰਜਾਬੀ ਸੱਭਿਆਚਾਰ ਝਲਕਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਨਿੰਮੋ ਆਪਣੀ ਨਵੀਂ ਐਲਬਮ 'ਮਾਣਮੱਤੀ' ਕਰਕੇ ਫਿਰ ਤੋਂ ਸੁਰਖੀਆਂ ਚ' ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਸਾਲ 2023 'ਚ ਫਿਲਮਾਂ 'ਚ ਵੀ ਐਂਟਰੀ ਕੀਤੀ ਸੀ। ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ। ਇਹ ਫਿਲਮ ਮਰਹੂਮ ਗਾਇਕ ਚਮਕੀਲੇ ਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਪ੍ਰੇਮ ਕਹਾਣੀ 'ਤੇ ਬਣੀ ਸੀ। ਇਸ ਫਿਲਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲਿਆ ਸੀ।