Punjabi Singer Ninja Shares Picture With Baby: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ (Ninja) ਇੰਨ੍ਹੀਂ ਦਿਨੀ ਆਪਣੇ ਨਵਜੰਮ੍ਹੇ ਪੁੱਤਰ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਜਿਸਦੀਆਂ ਤਸਵੀਰਾਂ ਉਹ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਉੱਪਰ ਵੀ ਸਾਂਝੀਆਂ ਕਰ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨ ਕਲਾਕਾਰ ਵੱਲੋਂ ਆਪਣੇ ਬੇਟੇ ਦੇ ਜਨਮ ਦੀ ਸੂਚਨਾ ਦਿੱਤੀ ਗਈ ਸੀ। ਜਿਸਦੇ ਨਾਲ ਕਲਾਕਾਰ ਨੇ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਸੀ। ਇੱਕ ਵਾਰ ਫਿਰ ਗਾਇਕ ਵੱਲੋਂ ਆਪਣੇ ਪੁੱਤਰ ਨਾਲ ਪਿਆਰ ਭਰੇ ਅੰਦਾਜ਼ ਵਿੱਚ ਫੋਟੋ ਸਾਂਝੀ ਕੀਤੀ ਗਈ ਹੈ। ਜਿਸਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ।
ਕਲਾਕਾਰ ਨੇ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਹਾਰਟ ਦਾ ਇਮੋਜੀ ਬਣਾਇਆ ਹੈ। ਬੀਤੇ ਦਿਨ ਨਿੰਜਾ ਨੇ ਪੋਸਟ ਸ਼ੇਅਰ ਕਰ ਆਪਣੇ ਪੁੱਤਰ ਲਈ ਲਿਖਿਆ, "ਤੇਰੇ ਮੇਰੀ ਜ਼ਿੰਦਗੀ `ਚ ਆਉਣ ਤੋਂ ਬਾਅਦ ਹੁਣ ਮੈਂ ਜ਼ਿੰਦਗੀ ਨੂੰ ਹੋਰ ਪਿਆਰ ਕਰਨ ਲੱਗਾ ਹਾਂ।" ਗਾਇਕ ਦੀ ਪੋਸਟ ਤੇ ਪ੍ਰਸ਼ੰਸ਼ਕ ਅਤੇ ਕਲਾਕਾਰ ਲਗਾਤਾਰ ਕਮੈਂਟ ਕਰ ਰਹੇ ਹਨ। ਅਭਿਨੇਤਾ ਰਾਣਾ ਰਣਬੀਰ ਨੇ ਵਧਾਈ ਦਿੰਦੇ ਹੋਏ ਕਿਹਾ "ਵਧਾਈਆਂ 😍🙌❤️ ਸੋਹਣੀ ਲੰਬੀ ਉਮਰ ਵਾਲਾ ਤੰਦੁਰਸਤ ਰੌਸ਼ਨ ਦਿਮਾਗ ਹੋਵੇ।" ਕਾਬਿਲੇਗੌਰ ਹੈ ਕਿ ਨਿੰਜਾ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਦੇ ਘਰ ਬੇਟੀ ਨੇ ਜਨਮ ਲਿਆ। ਜਿਸ ਦਾ ਨਾਂ ਉਨ੍ਹਾਂ ਨੇ 'ਸਦਾ' ਰੱਖਿਆ।
ਵਰਕਫਰੰਟ ਦੀ ਗੱਲ ਕਰਿਏ ਤਾਂ ਨਿੰਜਾ ਦੀ 12 ਅਗਸਤ ਨੂੰ ਵੇਬ ਸੀਰੀਜ਼ (Shahi Majra) ਸ਼ਾਹੀ ਮਾਜਰਾ ਰਿਲੀਜ਼ ਹੋਈ ਸੀ। ਜਿਸਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਕਲਾਕਾਰ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦਾ ਜਲਵਾ ਦਿਖਾ ਪ੍ਰਸ਼ੰਸ਼ਕਾਂ ਦਾ ਦਿਲ ਜਿੱਤ ਰਹੇ ਹਨ। ਗਾਇਕ ਨਿੰਜਾ ਗੀਤ ਠੋਕਦਾ ਰਿਹਾ ਤੋਂ ਖੂਬ ਮਸ਼ਹੂਰ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ।