Ninja AK Di Barrel Leaked Online: ਪੰਜਾਬੀ ਸਿੰਗਰ ਨਿੰਜਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਹਾਲ ਹੀ `ਚ ਨਿੰਜਾ ਦੇ ਘਰ ਖੁਸ਼ੀਆਂ ਆਈਆਂ ਹਨ। ਉਨ੍ਹਾਂ ਦੀ ਪਤਨੀ ਨੇ ਬੇਟੇ ਨਿਸ਼ਾਨ ਨੂੰ ਜਨਮ ਦਿੱਤਾ ਹੈ। ਬੇਟੇ ਦੇ ਜਨਮ ਤੋਂ ਬਾਅਦ ਨਿੰਜਾ ਕਾਫ਼ੀ ਖੁਸ਼ ਹਨ। ਪਰ ਫ਼ਿਲਹਾਲ ਨਿੰਜਾ ਕਿਸੇ ਹੋਰ ਵਜ੍ਹਾ ਕਰਕੇ ਸੁਰਖੀਆਂ `ਚ ਹਨ। ਉਹ ਵਜ੍ਹਾ ਇਹ ਹੈ ਕਿ ਨਿੰਜਾ ਦਾ ਆਉਣ ਵਾਲਾ ਗੀਤ `ਏਕੇ ਦੀ ਬੈਰਲ` ਆਨਲਾਈਨ ਲੀਕ ਹੋ ਗਿਆ ਹੈ। ਇਸ ਤੋਂ ਸਿੰਗਰ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਆਪਣੀ ਭੜਾਸ ਕੱਢੀ ਹੈ। 




ਨਿੰਜਾ ਨੇ ਸੋਸ਼ਲ ਮੀਡੀਆ ਤੇ ਕਾਫ਼ੀ ਲੰਬੀ ਚੌੜੀ ਪੋਸਟ ਲਿਖੀ ਹੈ। ਉਨ੍ਹਾਂ ਨੇ ਲਿਖਿਆ, "ਮੇਰੀ ਬੇਨਤੀ ਆ ਕਿ ਮੈਂ ਅੱਜ ਤੱਕ ਬਿਨਾਂ ਕੰਟਰੋਵਰਸੀ (ਵਿਵਾਦ) ਤੋਂ ਆਪਣਾ ਕਰੀਅਰ ਬਣਾ ਕੇ ਇੱਥੇ ਤੱਕ ਪਹੁੰਚਿਆ ਹਾਂ। ਪਰ ਜਿਹਨੇ ਵੀ ਇਹ ਹਰਕਤ ਕੀਤੀ ਆ ਮੇਰਾ ਗਾਣਾ ਲੀਕ ਕਰਕੇ ਇਹ ਕੋਈ ਬੋਹਤੀ ਵਧੀਆ ਗੱਲ ਨੀ ਹੈਗੀ। ਮੈਂ ਹੱਥ ਜੋੜਦਾਂ ਹਾਂ ਕਿ ਇਨ੍ਹਾਂ ਗੱਲਾਂ `ਚ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਪਰ ਕਿਸੇ ਦੇ ਹਾਰਡ ਵਰਕ (ਮੇਹਨਤ) ਨੂੰ ਇੰਜ ਖਰਾਬ ਨਾ ਕਰਿਆ ਕਰੋ। ਕਰਨਾ ਤਾਂ ਕਿਸੇ ਦੇ ਹਾਰਡ ਵਰਕ ਨੂੰ ਸਪੋਰਟ ਕਰੋ ਉਸ ਨੂੰ ਖਰਾਬ ਨਾ ਕਰੋ।"









ਦੱਸ ਦਈਏ ਕਿ ਨਿੰਜਾ ਦਾ ਗਾਣਾ `ਏਕੇ ਦੀ ਬੈਰਲ` ਜਲਦ ਰਿਲੀਜ਼ ਹੋਣ ਵਾਲਾ ਸੀ, ਪਰ ਰਿਲੀਜ਼ ਤੋਂ ਪਹਿਲਾਂ ਹੀ ਗਾਣਾ ਯੂਟਿਊਬ ਤੇ ਆ ਗਿਆ, ਜਿਸ ਤੋਂ ਬਾਅਦ ਨਿੰਜਾ ਨੂੰ ਆਪਣਾ ਗਾਣਾ ਰਿਲੀਜ਼ ਕਰਨਾ ਪਿਆ। ਨਿੰਜਾ ਨੇ ਆਪਣੇ ਗਾਣੇ ਦੀ ਵੀਡੀਓ ਨੂੰ ਆਪਣੇ ਅਧਿਕਾਰਤ ਯੂਟਿਊਬ ਚੈਨਲ ਤੇ ਰਿਲੀਜ਼ ਕਰ ਦਿਤਾ ਹੈ।



ਕਾਬਿਲੇਗ਼ੌਰ ਹੈ ਕਿ ਨਿੰਜਾ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹਨ। ਨਿੰਜਾ ਨੇ ਆਪਣੇ ਹੁਣ ਤੱਕ ਦੇ ਕਰੀਅਰ `ਚ ਇੰਡਸਟਰੀ ਨੂੰ ਜ਼ਬਰਦਸਤ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ।