Pammi Bai At Fatehgarh Sahib: ਪੰਮੀ ਬਾਈ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਨਾਂ ਹਨ। ਉਨ੍ਹਾਂ ਦਾ ਅਸਲੀ ਨਾਂ ਪਰਮਜੀਤ ਸਿੰਘ ਸਿੱਧੂ ਹੈ, ਪਰ ਉਹ ਆਪਣੇ ਫ਼ੈਨਜ਼ `ਚ ਪੰਮੀ ਬਾਈ ਦੇ ਨਾਂ ਨਾਲ ਮਸ਼ਹੂਰ ਹਨ। ਪੰਮੀ ਬਾਈ ਭਾਵੇਂ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ `ਚ ਐਕਟਿਵ ਨਹੀਂ ਹਨ, ਪਰ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਫ਼ੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
ਹਾਲ ਹੀ ਪੰਮੀ ਬਾਈ ਸ੍ਰੀ ਫਤਿਹਗੜ੍ਹ ਸਾਹਿਬ `ਚ ਸਨ। ਇੱਥੇ ਉਹ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਇਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ। ਤਸਵੀਰ ਸ਼ੇਅਰ ਕਰਦਿਆਂ ਪੰਮੀ ਬਾਈ ਨੇ ਕੈਪਸ਼ਨ `ਚ ਲਿਖਿਆ, "ਛੋਟੇ ਸਾਹਿਬਜ਼ਾਦਿਆਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਜੱਗੀ ਯੂਕੇ ਤੇ ਜਸਵਿੰਦਰ ਸੁਨਾਮੀ ਨਾਲ ਮੱਥਾ ਟੇਕਣ ਤੋਂ ਬਾਅਦ।"
ਦਸ ਦਈਏ ਕਿ ਪੰਮੀ ਬਾਈ ਨੇ 1987 `ਚ ਆਪਣਾ ਗਾਇਕੀ ਦਾ ਕਰੀਆ ਸ਼ੁਰੂ ਕੀਤਾ ਸੀ। ਉਹ ਇੰਡਸਟਰੀ `ਚ ਲਗਾਤਾਰ 30 ਸਾਲ ਐਕਟਿਵ ਰਹੇ। 2017 `ਚ ਪੰਮੀ ਬਾਈ ਦੀ ਆਖਰੀ ਐਲਬਮ `ਦ 37 ਚੈਪਟਰ ਆਫ਼ ਪੰਮੀ ਬਾਈ` ਰਿਲੀਜ਼ ਹੋਈ ਸੀ। ਇਸ ਐਲਬਮ ਦੇ ਕੁੱਲ 12 ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਏ ਸੀ। ਉਸ ਤੋਂ ਬਾਅਦ ਪੰਮੀ ਬਾਈ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਪੰਮੀ ਬਾਈ ਆਪਣੀ ਸਾਫ਼ ਸੁਥਰੀ ਲੋਕ ਗਾਇਕੀ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਤੇ ਯਾਦਗਾਰੀ ਗੀਤ ਦਿਤੇ ਹਨ। ਇੰਨੀਂ ਦਿਨੀਂ ਪੰਮੀ ਬਾਈ ਭਾਵੇਂ ਇੰਡਸਟਰੀ `ਚ ਐਕਟਿਵ ਨਹੀਂ ਹਨ, ਪਰ ਉਹ ਸਟੇਜ ਸ਼ੋਅ ਕਰਦੇ ਰਹਿੰਦੇ ਹਨ।