Parmish Verma Emotional Note For Fans: ਪੰਜਾਬੀ ਸਿੰਗਰ ਪਰਮੀਸ਼ ਵਰਮਾ ਇੰਡਸਟਰੀ ਦੇ ਦਿੱਗਜ ਗਾਇਕਾਂ ਵਿੱਚੋਂ ਇੱਕ ਹੈ। ਉਸ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ‘ਤੇ ਆਪਣੀ ਪਛਾਣ ਬਣਾਈ ਹੈ। ਉਹ ਤਕਰੀਬਨ 12 ਸਾਲਾਂ ਤੋਂ ਇੰਡਸਟਰੀ ‘ਚ ਹਨ ਅਤੇ ਆਪਣੀ ਗਾਇਕੀ ਤੇ ਐਕਟਿੰਗ ਨਾਲ ਲੱਖਾਂ ਫੈਨਜ਼ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। 


ਹੁਣ ਪਰਮੀਸ਼ ਵਰਮਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਗਾਇਕ ਨੇ ਆਪਣੇ ਫੈਨਜ਼ ਦੇ ਨਾਂ ਇੱਕ ਪਿਆਰਾ ਤੇ ਇਮੋਸ਼ਨਲ ਨੋਟ ਵੀ ਲਿਖਿਆ ਹੈ। ਪਰਮੀਸ਼ ਵਰਮਾ ਨੇ ਲਿਖਿਆ, “ਸਾਰਿਆਂ ਨੂੰ, ਜਿਹੜੇ ਮੇਰੇ ਇਸ ਸਫਰ ‘ਚ ਮੇਰੇ ਨਾਲ ਚੱਲਦੇ ਰਹੇ। ਜਿਨ੍ਹਾਂ ਨੇ ਮੈਨੂੰ ਦੇਖਿਆ, ਸੁਣਿਆ, ਐਨਜੁਆਏ ਕੀਤਾ, ਮੈਨੂੰ ਤੇ ਮੇਰੇ ਕੰਮ ਨੂੰ ਪਿਆਰ ਦਿੱਤਾ। ਮੈਨੂੰ ਤੁਹਾਡਾ ਦਿਲ ਜਿੱਤਣ ਦਾ ਮੌਕਾ ਦੇਣ ਲਈ ਸ਼ੁਕਰੀਆ। ਮੈਨੂੰ ਉਮੀਦ ਹੈ ਕਿ ਇੰਨੇ ਸਮੇਂ ‘ਚ ਮੈਂ ਤੁਹਾਡੇ ਦਿਲਾਂ ‘ਚ ਥੋੜ੍ਹੀ ਬਹੁਤ ਜਗ੍ਹਾ ਬਣਾ ਲਈ ਹੈ। ਤੁਹਾਡਾ ਧੰਨਵਾਦ ਮੇਰੇ ਤੇ ਯਕੀਨ ਕਰਨ ਲਈ। ਸਾਰਿਆਂ ਨੂੰ ਪਿਆ, ਤੁਹਾਡਾ- ਪਰਮੀਸ਼ ਵਰਮਾ।”









ਪਰਮੀਸ਼ ਵਰਮਾ ਦੇ ਫੈਨਜ਼ ਉਸ ਦੀ ਇਸ ਪੋਸਟ ‘ਤੇ ਦਿਲ ਖੋਲ ਕੇ ਪਿਆਰ ਲੁਟਾ ਰਹੇ ਹਨ। ਦਸ ਦਈਏ ਕਿ ਪਰਮੀਸ਼ ਵਰਮਾ ਇੰਡਸਟਰੀ ‘ਚ ਕਰੀਬ 12 ਸਾਲਾਂ ਤੋਂ ਐਕਟਿਵ ਹੈ। ਉਸ ਨੇ ਇੰਡਸਟਰੀ ‘ਚ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ। ਉਸ ਨੇ ਇਹ ਮੁਕਾਮ ਆਪਣੀ ਮੇਹਨਤ ਤੇ ਸੰਘਰਸ਼ ਦੇ ਦਮ ‘ਤੇ ਹਾਸਲ ਕੀਤਾ ਹੈ। ਅੱਜ ਪਰਮੀਸ਼ ਵਰਮਾ ਦੇ ਦੇਸ਼ ਦੁਨੀਆ ‘ਚ ਲੱਖਾਂ ਚਾਹੁਣ ਵਾਲੇ ਪ੍ਰਸ਼ੰਸਕ ਹਨ। ਉਸ ਨੇ ਆਪਣੇ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ ਹਨ। ਇਸ ਦੇ ਨਾਲ ਹੀ ਪਰਮੀਸ਼ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਵੀ ਬਣਿਆ ਰਹਿੰਦਾ ਹੈ।