Prabh Gill Post On Tariq Teddy: ਮਸ਼ਹਰੂ ਪਾਕਿਸਤਾਨੀ ਅਦਾਕਾਰ ਅਤੇ ਕਾਮੇਡੀਅਨ ਤਾਰਿਕ ਟੈਡੀ ਦਾ ਬੀਤੇ ਦਿਨੀਂ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ । ਉਹ ਮਹਿਜ਼ 46  ਸਾਲ ਦੇ ਸਨ ਅਤੇ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚਲੇ ਆ ਰਹੇ ਸਨ । ਉਹ ਜਿਗਰ ਅਤੇ ਸਾਹ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦੇ ਸੱਤਰ ਫੀਸਦੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ।


ਉਨ੍ਹਾਂ ਦੇ ਦਿਹਾਂਤ ‘ਤੇ ਜਿੱਥੇ ਪਾਕਿਸਤਾਨ ਦੇ ਕਲਾਕਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਉੱਥੇ ਹੀ ਭਾਰਤੀ ਕਲਾਕਾਰਾਂ ਨੇ ਵੀ ਇਸ ਹੋਣਹਾਣ ਕਲਾਕਾਰ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ। ਗਾਇਕ ਅਤੇ ਅਦਾਕਾਰ ਪ੍ਰਭ ਗਿੱਲ ਨੇ ਵੀ ਤਾਰਿਕ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ।









ਪ੍ਰਭ ਗਿੱਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਲਿਖਿਆ ਕਿ ‘ਖੁਦਾ ਹਾਫਿਜ਼ ਜੀ ਤੁਹਾਨੂੰ ਹਮੇਸ਼ਾ ਯਾਦ ਕਰਦੇ ਰਹਾਂਗੇ। ਸਾਨੂੰ ਖੁਸ਼ੀਆਂ ਵੰਡਣ ਦੇ ਲਈ ਬਹੁਤ ਬਹੁਤ ਸ਼ੁਕਰੀਆ’। ਟੈਡੀ ਨੱਬੇ ਦੇ ਦਹਾਕੇ ‘ਚ ਫ਼ਿਲਮਾਂ ਅਤੇ ਸਟੇਜ ‘ਤੇ ਹੋਣ ਵਾਲੇ ਡਰਾਮਾ ਸ਼ੋਅਸ ਦਾ ਹਿੱਸਾ ਰਿਹਾ ਹੈ।'




ਮੀਡੀਆ ਰਿਪੋਰਟਸ ਮੁਤਾਬਕ ਲੀਵਰ ‘ਚ ਇਨਫੈਕਸ਼ਨ ਦੇ ਕਾਰਨ ਤਾਰਿਕ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਰੰਗਮੰਚ ਅਤੇ ਟੀਵੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੁ ਸੋਗ ਜਤਾਇਆ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਦੇ ਘਰ ‘ਮੰਨਤ’ ‘ਚ ਲੱਗੀ ਹੈ ਹੀਰੇ ਦੀ ਨੇਮ ਪਲੇਟ? ਗੌਰੀ ਖਾਨ ਨੇ ਦੱਸੀ ਸੱਚਾਈ