ਅਮੈਲੀਆ ਪੰਜਾਬੀ ਦੀ ਰਿਪੋਰਟ


R Nait Purchases New Car: ਪੰਜਾਬੀ ਗਾਇਕ ਆਰ ਨੇਤ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੇ ਹਨ। ਉਹ ਸੋਸ਼ਲ ਮੀਡੀਆ 'ਤੇ ਵੀ ਦੂਜੇ ਸੈਲੇਬਸ ਵਾਂਗ ਜ਼ਿਆਦਾ ਐਕਟਿਵ ਰਹਿਣਾ ਪਸੰਦ ਨਹੀਂ ਕਰਦੇ। ਪਰ ਹਾਲ ਹੀ 'ਚ ਆਰ ਨੇਤ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਸੁਰਖੀਆਂ 'ਚ ਹੈ। 


ਇਹ ਵੀ ਪੜ੍ਹੋ: ਰਾਮ ਭਗਤੀ 'ਚ ਲੀਨ ਨਜ਼ਰ ਆਏ ਪੰਜਾਬੀ ਕਲਾਕਾਰ, ਪੋਸਟਾਂ ਸ਼ੇਅਰ ਕਰ ਫੈਨਜ਼ ਨੂੰ ਪ੍ਰਾਣ ਪ੍ਰਤਿਸ਼ਠਾ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ


ਪੰਜਾਬੀ ਸਿੰਗਰ ਆਰ ਨੇਤ ਨੇ ਹਾਲ ਹੀ 'ਚ ਸ਼ਾਨਦਾਰ ਐਸਯੂਵੀ ਕਾਰ ਖਰੀਦੀ ਹੈ। ਦੱਸ ਦਈਏ ਕਿ ਇਹ ਕਾਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਗਿਫਟ ਕੀਤੀ ਹੈ। ਇਸ ਦਾ ਬੇਹੱਦ ਖੂਬਸੂਰਤ ਵੀਡੀਓ ਸਿੰਗਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਜਿਸ ਵਿੱਚ ਗਾਇਕ ਆਪਣੇ ਪਰਿਵਾਰ ਨਾਲ ਟੋਯੋਟਾ ਦੇ ਸ਼ੋਅਰੂਮ 'ਚ ਨਜ਼ਰ ਆ ਰਿਹਾ ਹੈ। ਇਸ ਦਰਮਿਆਨ ਆਰ ਨੇਤ ਨੇ ਨਵੀਂ ਗੱਡੀ ਦੀ ਖੁਸ਼ੀ 'ਚ ਕੇਕ ਵੀ ਕੱਟਿਆ। ਇਸ ਤੋਂ ਬਾਅਦ ਦੋਵੇਂ ਪਿਓ ਪੁੱਤਰ ਗੱਡੀ ਦੇ ਨਾਲ ਫੋਟੋ ਖਿਚਵਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ 'ਤੇ ਕਮੈਂਟ ਕਰ ਫੈਨਜ਼ ਗਾਇਕ ਨੂੰ ਵਧਾਈ ਦੇ ਰਹੇ ਹਨ। ਦੇਖੌ ਇਹ ਵੀਡੀਓ:









ਕਾਬਿਲੇਗ਼ੌਰ ਹੈ ਕਿ ਆਰ ਨੇਤ ਪੰਜਾਬੀ ਇੰਡਸਟਰੀ ਦੇ ਸਟਾਰ ਸਿੰਗਰਜ਼ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਆਰ ਨੇਤ ਦਾ ਅਸਲੀ ਨਾਮ ਨੇਤ ਰਾਮ ਹੈ। ਉਸ ਨੇ ਮਿਊਜ਼ਿਕ ਇੰਡਸਟਰੀ 'ਚ ਕਦਮ ਰੱਖਣ ਤੋਂ ਪਹਿਲਾਂ ਆਪਣਾ ਨਾਮ ਬਦਲ ਕੇ ਆਰ ਨੇਤ ਰੱਖ ਲਿਆ ਸੀ। ਉਸ ਦਾ ਗਾਣਾ 'ਦੱਬਦਾ ਕਿੱਥੇ' ਉਸ ਦੇ ਕਰੀਅਰ ਦਾ ਸਭ ਤੋਂ ਵੱਡਾ ਹਿੱਟ ਗਾਣਾ ਹੈ। ਇਸ ਦੇ ਨਾਲ ਹੀ ਗਾਇਕ ਦਾ ਨਵਾਂ ਗਾਣਾ 'ਬਾਈ ਕੋਲ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਜਿਸ ਨੂੰ ਕਾਫੀ ਜ਼ਿਆਂਦਾ ਪਸੰਦ ਕੀਤਾ ਜਾ ਰਿਹਾ ਹੈ। 


ਇਹ ਵੀ ਪੜ੍ਹੋ: ਪੰਜਾਬੀ ਗਾਇਕ ਆਰ ਨੇਤ ਨੇ ਆਪਣੇ ਡੈਡੀ ਨੂੰ ਗਿਫਟ ਕੀਤੀ ਸ਼ਾਨਦਾਰ ਕਾਰ, ਵੀਡੀਓ ਕੀਤੀ ਸ਼ੇਅਰ, ਫੈਨਜ਼ ਨੇ ਦਿੱਤੀ ਵਧਾਈ