Ranjit Bawa Social Media Post: ਪੰਜਾਬੀ ਗਾਇਕ ਰਣਜੀਤ ਬਾਵਾ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਹਾਲ ਹੀ 'ਚ ਬਾਵਾ ਦਾ ਗਾਣਾ 'ਆਲ ਆਈਜ਼ ਆਨ ਮੀ' ਰਿਲੀਜ਼ ਹੋਇਆ ਹੈ। ਇਹ ਗਾਣਾ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗਾਣੇ 'ਚ ਬਾਵਾ ਨੇ ਵਿਰੋਧੀਆਂ 'ਤੇ ਜੰਮ ਕੇ ਨਿਸ਼ਾਨੇ ਲਾਏ ਹਨ। ਹੁਣ ਬਾਵਾ ਦੀ ਇੱਕ ਹੋਰ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣ ਰਹੀ ਹੈ।









ਰਣਜੀਤ ਬਾਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਦੁਨੀਆਦਾਰੀ ਉਨ੍ਹਾਂ ਦੀ ਸਮਝ ਤੋਂ ਬਾਹਰ ਦੀ ਗੱਲ ਹੈ। ਪੜ੍ਹੋ ਬਾਵਾ ਦੀ ਇਹ ਪੋਸਟ:






ਕਾਬਿਲੇਗ਼ੌਰ ਹੈ ਕਿ ਨਵੇਂ ਸਾਲ 'ਤੇ ਬਾਵਾ ਦਾ ਪਹਿਲਾ ਗਾਣਾ 'ਆਲ ਆਈਜ਼ ਆਨ ਮੀ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੇ ਨਾਲ ਹੀ ਬਾਵਾ ਨੇ ਧਮਾਕਾ ਕਰ ਦਿੱਤਾ ਹੈ। ਗੀਤ ਦੇ ਬੋਲ ਅੰਮ੍ਰਿਤ ਮਾਨ ਨੇ ਲਿਖੇ ਹਨ, ਜੋ ਕਿ ਬੇਹੱਦ ਤਿੱਖੇ ਹਨ।






ਇਸ ਦੇ ਨਾਲ ਹੀ ਇਹ ਵੀ ਦੱਸਣਯੋਗ ਹੈ ਕਿ ਬਾਵਾ ਇਸ ਸਾਲ ਵਰਲਡ ਟੂਰ ਵੀ ਕਰਨ ਜਾ ਰਹੇ ਹਨ।